ਵੱਖ-ਵੱਖ ਸਡ਼ਕੀ ਹਾਦਸਿਆਂ ’ਚ 3 ਜ਼ਖਮੀ

Thursday, Apr 04, 2019 - 04:08 AM (IST)

ਵੱਖ-ਵੱਖ ਸਡ਼ਕੀ ਹਾਦਸਿਆਂ ’ਚ 3 ਜ਼ਖਮੀ
ਬਠਿੰਡਾ (ਪਰਮਿੰਦਰ)-ਵੱਖ-ਵੱਖ ਸਡ਼ਕੀ ਹਾਦਸਿਆਂ ’ਚ 3 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਟੀਮ ਦੇ ਵਾਲੰਟੀਅਰਾਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਨੂਮਾਨ ਚੌਕ ’ਚ ਦੋ ਮੋਟਰਸਾਈਕਲ ਸਵਾਰਾਂ ਅੰਮ੍ਰਿਤਪਾਲ ਤੇ ਰਾਜਨ ਕੁਮਾਰ ਵਾਸੀ ਲਾਲ ਸਿੰਘ ਬਸਤੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਨੋਂ ਜ਼ਖਮੀ ਹੋ ਗਏ। ਦੂਜੇ ਪਾਸੇ ਇਕ ਨਿਰਮਾਣਅਧੀਨ ਇਮਾਰਤ ’ਚ ਮਜ਼ਦੂਰ ਸੁਰਿੰਦਰ ਕੁਮਾਰ ਥੱਲੇ ਡਿੱਗ ਕੇ ਜ਼ਖਮੀ ਹੋ ਗਿਆ। ਉਕਤ ਸਾਰੇ ਜ਼ਖਮੀਆਂ ਨੂੰ ਸਹਾਰਾ ਜਨ ਸੇਵਾ ਟੀਮ ਦੇ ਵਾਲੰਟੀਅਰਾਂ ਨੇ ਹਪਸਤਾਲ ’ਚ ਦਾਖ਼ਲ ਕਰਵਾਇਆ ਹੈ। ਇਸ ਤੋਂ ਇਲਾਵਾ ਸੰਸਥਾ ਦੇ ਮੈਂਬਰਾਂ ਨੇ ਦੌਰਾ ਪੈਣ ਤੋਂ ਗੰਭੀਰ ਹੋਏ ਇਕ ਮੋਚੀ ਰਾਮ ਕੁਮਾਰ ਵਾਸੀ ਜੋਗੀ ਨਗਰ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਹੈ।

Related News