ਕੇਂਦਰ ’ਚ ਕਾਂਗਰਸ ਦੀ ਸਰਕਾਰ ਬਣਨਾ ਤੈਅ : ਜਟਾਣਾ
Thursday, Apr 04, 2019 - 04:08 AM (IST)
ਬਠਿੰਡਾ (ਮੁਨੀਸ਼)-ਲੋਕ ਸਭਾ ਚੋਣਾਂ ’ਚ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਦੇਸ਼ ਨੂੰ ਬੁਰੀ ਤਰ੍ਹਾਂ ਲੁੱਟਣ ਵਾਲੀ ਭਾਜਪਾ ਦੀ ਮੋਦੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਇਹ ਪ੍ਰਗਟਾਵਾ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਖੁਸ਼ਬਾਜ ਜਟਾਣਾ ਨੇ ਕੀਤਾ। ਤਲਵੰਡੀ ਸਾਬੋ ਦੇ ਪਿੰਡਾਂ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆ ਖੁਸ਼ਬਾਜ ਜਟਾਣਾ ਨੇ ਕਿਹਾ ਕਿ ਮੋਦੀ ਸਰਕਾਰ ਹਰੇਕ ਫਰੰਟ ’ਤੇ ਫੇਲ ਸਾਬਤ ਹੋਈ ਹੈ ਜਿਸ ਤੋਂ ਸਾਰੇ ਵਰਗ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ’ਚ ਕਿਸਾਨਾਂ ਨੂੰ ਸਭ ਤੋਂ ਵੱਧ ਰਿਆਇਤਾਂ ਦੇਣ ਦਾ ਵਾਅਦਾ ਕੀਤਾ ਗਿਆ ਹੈ ਤੇ ਕਿਸਾਨਾਂ ਲਈ ਵੱਖਰਾ ਬਜਟ ਵੀ ਰੱਖਿਆ ਜਾਵੇਗਾ ਜਿਸ ਨਾਲ ਸਭ ਤੋਂ ਵੱਡਾ ਫਾਇਦਾ ਪੰਜਾਬ ਦੇ ਕਿਸਾਨਾਂ ਦਾ ਹੋਵੇਗਾ। ਇਸ ਮੌਕੇ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ, ਦਿਲਪ੍ਰੀਤ ਸਿੰਘ ਜਗਾ ਬਲਾਕ ਪ੍ਰਧਾਨ, ਕ੍ਰਿਸ਼ਨ ਸਿੰਘ ਸਾਬਕਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਮਾਨਸਾਹੀਆਂ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ,ਅਮ੍ਰਿੰਤਪਾਲ ਕਾਕਾ,ਰਾਮ ਕੁਮਾਰ ਠੇਕੇਦਾਰ, ਮਨਜੀਤ ਸਿੰਘ ਲਾਲੇਆਣਾ,ਬਲਬੀਰ ਸਿੰਘ ਲਾਲੇਆਣਾ, ਕੌਂਸਲਰ ਹਰਬੰਸ ਸਿੰਘ ਅਤੇ ਅਜੀਜ ਖਾਨ,ਕਾਂਗਰਸੀ ਆਗੂ ਅਰੁਣ ਕੋਕੀ ਤੇ ਤਰਸੇਮ ਸੇਮੀ, ਪ੍ਰੇਮ ਕੁਮਾਰ ਗੋਗੀ ਨੰਬਰਦਾਰ,ਇਕਬਾਲ ਸਿੱਧੂ, ਜਸਕਰਨ ਸਿੰਘ ਗੁਰੂਸਰ, ਗੁਰਜੀਤ ਸਿੰਘ ਸਰਪੰਚ ਗੁਰੂਸਰ, ਰਾਜੀਵ ਲੱਕੀ ਸਹਿਰੀ ਪ੍ਰਧਾਨ, ਗੁਰਪ੍ਰੀਤ ਕੀਪਾ ਮੌਜੂਦ ਸਨ।
