ਹਲਕਾ ਵਿਧਾਇਕ ਨੇ ਕੀਤਾ ਨੁੱਕਡ਼ ਮੀਟਿੰਗਾਂ ਦੌਰਾਨ ਵਰਕਰਾਂ ਦਾ ਗੁੱਸਾ ਸ਼ਾਂਤ
Thursday, Apr 04, 2019 - 04:08 AM (IST)
ਬਠਿੰਡਾ (ਬੱਜੋਆਣੀਆ)-ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਹਲਕੇ ਦੇ ਕਈ ਪਿੰਡਾਂ ’ਚ ਮੀਟਿੰਗਾਂ ਕੀਤੀਆਂ। ਇਸ ਦੌਰਾਨ ਵਰਕਰਾਂ ਨੇ ਆਪਣੇ ਕੰਮ ਨਾ ਹੋਣ ਕਰਕੇ ਗੁੱਸਾ ਜਾਹਰ ਕੀਤਾ। ਉਥੇ ਵਿਧਾਇਕ ਨੇ ਮੌਕੇ ਉਪਰੰਤ ਹੀ ਵਰਕਰਾਂ ਨੂੰ ਸ਼ਾਂਤ ਕਰਨ ਲਈ ਪੰਜ ਮੈਂਬਰੀ ਗਠਨ ਕਰਵਾਇਆ। ਪਿੰਡ ਪੂਹਲਾ ਵਿਖੇ ਸਾਬਕਾ ਜ਼ਿਲਾ ਪ੍ਰੀਸ਼ਦ ਚੇਅਰਮੈਨ ਦੇ ਕਰਮਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਇਕ ਮੀਟਿੰਗ ਦੌਰਾਨ ਸਰਕਾਰ ਹੋਣ ਦੇ ਬਾਵਜੂਦ ਵੀ ਕੰਮ ਨਾ ਹੋਣ ਦਾ ਵਰਕਰਾਂ ਨੇ ਸ਼ਿਕਵਾ ਕੀਤਾ। ਜਿਸ ਦਾ ਵਿਧਾਇਕ ਨੇ ਤੁਰੰਤ ਨੋਟਿਸ ਲਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫੋਨ ਕਰ ਕੇ ਕੰਮ ਕਰਨ ਲਈ ਤਾਡ਼ਨਾ ਕੀਤੀ। ਉਥੇ ਹੀ ਪਿੰਡ ਦੇ ਨੌਜਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਬਿੱਟੂ ਪੂਹਲਾ, ਰਣਜੀਤ ਸਿੰਘ ਆਦਿ ਮੌਜੂਦ ਸਨ।
