ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ
Thursday, Apr 04, 2019 - 04:08 AM (IST)
ਬਠਿੰਡਾ (ਮਨਜੀਤ)-ਲੋਕ ਸਭਾ ਚੋਣਾਂ ਲਈ ਵਰਕਰਾਂ ’ਚ ਜੋਸ਼ ਪੈਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪਿੰਡਾਂ ਤੇ ਸ਼ਹਿਰਾਂ ’ਚ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ਦੇ ਸਿਲਸਲੇ ’ਚ ਇਕ ਭਰਵੀਂ ਮੀਟਿੰਗ ਵਿਰਕ ਢਾਣੀ ਬੋਹਾ ਵਿਖੇ ਹੋਈ। ਮੀਟਿੰਗ ’ਚ ਵਰਕਰਾਂ ਨੇ ਇਕ ਸੁਰ ’ਚ ਮੰਗ ਕੀਤੀ ਕਿ ਲੋਕ ਸਭਾ ਖੇਤਰ ਬਠਿੰਡਾ ਤੋਂ ਕੇਵਲ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਇਸ ਮੌਕੇ ਯੂਥ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਕਿਸੇ ਵੀ ਵਿਰੋਧੀ ਪਾਰਟੀ ਕੋਲ ਬੀਬੀ ਬਾਦਲ ਦੇ ਮੁਕਾਬਲੇ ਦਾ ਉਮੀਦਵਾਰ ਨਹੀਂ ਹੈ, ਇਸ ਲਈ ਇਸ ਵਾਰ ਇਸ ਲੋਕ ਸਭਾ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਅਕਾਲੀ ਦਲ ਜ਼ਿਲਾ ਮਾਨਸਾ (ਸ਼ਹਿਰੀ) ਦੇ ਪ੍ਰਧਾਨ ਪ੍ਰੇਮ ਅਰੋਡ਼ਾ, ਹਲਕਾ ਸੇਵਾਦਾਰ ਡਾ. ਨਿਸ਼ਾਨ ਸਿੰਘ, ਜ਼ਿਲਾ ਜਨਰਲ ਸੱਕਤਰ ਬਿੱਕਰ ਸਿੰਘ ਮੰਘਾਣੀਆ, ਸ਼ਹਿਰੀ ਪ੍ਰਧਾਨ ਪਵਨ ਬੁਗਨ, ਯੂਥ ਵਿੰਗ ਸਰਕਲ ਬੋਹਾ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਦੀਪਾ, ਦਿਹਾਤੀ ਪ੍ਰਧਾਨ ਕੁਲਜੀਤ ਸਿੰਘ ਰਿਉਂਦ, ਸਾਬਕਾ ਸਰਪੰਚ ਸੰਤੋਖ ਸਿੰਘ ਭੀਮਡ਼ਾ, ਸਾਬਕਾ ਸਰਪੰਚ ਭੋਲਾ ਸਿੰਘ ਨਰਸੌਤ, ਸਰਦੂਲ ਸਿੰਘ ਉਪਲ ਤੇ ਮਿਠੂ ਸਿੰਘ ਖਾਲਸਾ, ਟਹਿਲ ਸਿੰਘ ਵਿਰਕ ਹਾਜ਼ਰ ਸਨ।
