ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰਹੀ ਝੰਡੀ
Thursday, Apr 04, 2019 - 04:07 AM (IST)
ਬਠਿੰਡਾ (ਮੁਨੀਸ਼)-ਯੁਵਕ ਭਲਾਈ ਵਿਭਾਗ ਦੇ ਕਨਵੀਨਰ ਡਾ. ਕਵਿਤਾ ਚੌਧਰੀ ਦੀ ਅਗਵਾਈ ਹੇਠ ਬਠਿੰਡਾ ਵਿਖੇ ਹੋਏ ‘ਜ਼ਿਲਾ ਯੁਵਕ ਮੇਲਾ’ ਮੁਕਾਬਲੇ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆ ਨੇ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀ ਜਸਕੀਰਤ ਸਿੰਘ ਨੇ ‘ਲੋਕ ਗੀਤ’ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ‘ਮੋਨੋ ਐਕਟਿੰਗ’ ’ਚ ਦੂਸਰਾ ਸਥਾਨ ਕਮਲਦੀਪ ਕੌਰ ਨੇ ਹਾਸਲ ਕੀਤਾ। ‘ਫੁਲਕਾਰੀ’ ਮੁਕਾਬਲੇ ’ਚ ਤੀਜਾ ਸਥਾਨ ਪਰੀਤ ਕੌਰ ਨੇ ਹਾਸਲ ਕੀਤਾ। ‘ਛਿਕੂ ਬਨਾਉਣ’ ਦੇ ਮੁਕਾਬਲੇ ’ਚ ਕਮਲ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ‘ਪੀਡ਼ੀ ਬੁਣਨ’ ਦੇ ਮੁਕਾਬਲੇ ’ਚ ਤਰਨਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। .‘ਬੇਕਾਰ ਵਸਤੂ ਦਾ ਸਦ ਉਪਯੋਗ’ ਮੁਕਾਬਲੇ ’ਚ ਤੀਜਾ ਸਥਾਨ ਪੂਜਾ ਰਾਣੀ ਨੇ ਹਾਸਲ ਕੀਤਾ ਅਤੇ ਦੂਸਰਾ ਸਥਾਨ ਹਰਸਿਮਰਨਦੀਪ ਕੌਰ ਨੇ ਹਾਸਲ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ’ਚ ਵਧ ਚਡ਼੍ਹ ਕੇ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਟੀਮ ਇੰਚਾਰਜ ਪ੍ਰੋ. ਸੋਨਦੀਪ ਕੌਰ, ਪ੍ਰੋ. ਜਸਪਾਲ ਸਿੰਘ, ਸੁਧੀਰ ਬਿਸ਼ਨੋਈ, ਪ੍ਰੋ. ਹਰਪਿੰਦਰ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਕਮਲਦੀਪ ਕੌਰ ਦੀ ਸਲਾਘਾ ਕੀਤੀ। ਇਸ ਮੌਕੇ ਡੀਨ ਅਕਾਦਮਿਕ ਜੀ. ਐੱਸ. ਬਰਾਡ਼, ਡਾਇਰੈਕਟਰ ਫਾਇਨਾਸ ਡਾ. ਨਰਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਸ਼ਰਮਾ, ਡਾਇਰੈਕਟਰ ਆਈ. ਟੀ. ਡਾ. ਸਨੀ ਅਰੋਡ਼ਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
