ਬੀ. ਐੱਸ. ਸੀ. ਬਾਇਓਟੈੱਕ ਦੇ ਵਿਦਿਆਰਥੀਆਂ ਨੇ 12 ਮੈਰਿਟ ਪੁਜ਼ੀਸ਼ਨਾਂ ਹਾਸਲ ਕਰ ਕੇ ਸਿਰਜਿਆ ਇਤਿਹਾਸ

Wednesday, Feb 20, 2019 - 04:05 AM (IST)

ਬੀ. ਐੱਸ. ਸੀ. ਬਾਇਓਟੈੱਕ ਦੇ ਵਿਦਿਆਰਥੀਆਂ ਨੇ 12 ਮੈਰਿਟ ਪੁਜ਼ੀਸ਼ਨਾਂ ਹਾਸਲ ਕਰ ਕੇ ਸਿਰਜਿਆ ਇਤਿਹਾਸ
ਬਠਿੰਡਾ (ਵਰਮਾ)-ਯੂਨੀਵਰਸਿਟੀ ਵੱਲੋਂ ਐਲਾਨੇ ਬੀ. ਐੱਸ. ਸੀ.(ਬਾਇਓਟੈਕ) ਦੂਜਾ ਸਮੈਸਟਰ ਦੀ ਮੈਰਿਟ ਸੂਚੀ ਅਨੁਸਾਰ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਦਵਿੰਦਰ ਸਿੱਧੂ, ਪ੍ਰਭਜੋਤ ਕੌਰ ਤੇ ਅਮਨਦੀਪ ਕੌਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ ਜਦੋਂ ਕਿ ਮੁਸਕਾਨ ਚੌਧਰੀ ਨੇ ਪੰਜਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸੇ ਤਰ੍ਹਾਂ ਬੀ. ਐੱਸ. ਸੀ.(ਬਾਇਓਟੈਕ) ਚੌਥਾ ਸਮੈਸਟਰ ਦੀ ਮੈਰਿਟ ਸੂਚੀ ’ਚ ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਵਿਨੀਤਾ ਅਤੇ ਪੰਕਜ ਗਰਗ ਨੇ ਕ੍ਰਮਵਾਰ ਪਹਿਲੀ ਅਤੇ ਦੂਜੀ ਮੈਰਿਟ ਪੁਜ਼ੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਭੁਪਿੰਦਰ ਸਿੰਘ ਨੂੰ ਪੰਜਵੀਂ ਮੈਰਿਟ ਪੁਜ਼ੀਸ਼ਨ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ. ਐੱਸ. ਸੀ. (ਬਾਇਓਟੈੱਕ) ਛੇਵਾਂ ਸਮੈਸਟਰ ਦੀਆਂ ਐਲਾਨੀਆਂ 5 ਮੈਰਿਟਾਂ ’ਚੋਂ 5 ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਬਾਬਾ ਫ਼ਰੀਦ ਕਾਲਜ ਨੇ ਵਿਲੱਖਣ ਨਤੀਜੇ ਪ੍ਰਾਪਤ ਕੀਤੇ ਹਨ। ਇਸ ਮੈਰਿਟ ਸੂਚੀ ਅਨੁਸਾਰ ਬੀ. ਐੱਸ. ਸੀ. (ਬਾਇਓਟੈੱਕ) ਛੇਵਾਂ ਸਮੈਸਟਰ ਦੀ ਮਾਉਮਿਤਾ ਘੋਸ਼ ਨੇ ਪਹਿਲੀ ਮੈਰਿਟ ਪੁਜ਼ੀਸ਼ਨ ਹਾਸਲ ਕੀਤੀ ਹੈ ਜਦੋਂ ਕਿ ਗੁਰੂਨਾਇਤ ਕੌਰ ਸਭਰਵਾਲ, ਅਨਾਮਿਕਾ ਸਿੰਗਲਾ, ਮਨੀਸ਼ਾ ਰਾਣੀ ਪੰਗਾਲ ਅਤੇ ਹਰਦੀਪ ਸਿੰਘ ਨੇ ਯੂਨੀਵਰਸਿਟੀ ’ਚੋਂ ਕ੍ਰਮਵਾਰ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਮੈਰਿਟ ਪੁਜ਼ੀਸ਼ਨ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਹੈ। ਬੀ. ਐੱਫ. ਜੀ. ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਜਿਹੇ ਸ਼ਾਨਦਾਰ ਅਕਾਦਮਿਕ ਨਤੀਜੇ ਲਈ ਵਧਾਈ ਦਿੱਤੀ। ਇਹ ਬੇਮਿਸਾਲ ਨਤੀਜਾ ਕਾਲਜ ਦੇ ਬਾਇਓਟੈੱਕ ਵਿਭਾਗ ਦੁਆਰਾ ਕੀਤੇ ਗਏ ਵਿਸ਼ੇਸ਼ ਯਤਨਾਂ ਦਾ ਹੀ ਸਿੱਟਾ ਹੈ। ਬੀ. ਐੱਫ. ਜੀ. ਆਈ. ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌਡ਼ਾ ਨੇ ਕਿਹਾ ਕਿ ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ, ਆਧੁਨਿਕ ਲੈਬਾਰਟਰੀਆਂ ਅਤੇ ਯੋਗ ਅਨੁਭਵੀ ਫੈਕਲਟੀ ਮੈਬਰਾਂ ਦੀ ਬਦੌਲਤ ਅਜਿਹੇ ਸ਼ਾਨਦਾਰ ਅਕਾਦਮਿਕ ਨਤੀਜੇ ਪ੍ਰਾਪਤ ਹੋਏ ਹਨ। ਉੁਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਸੁਪਨਿਆਂ ਨੂੰ ਸਕਾਰਾਤਮਕ ਰਵੱਈਏ ਨਾਲ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ।

Related News