ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਕਰਵਾਇਆ ਹਵਨ ਯੱਗ ਤੇ ਸ਼ਾਂਤੀ ਪਾਠ
Wednesday, Feb 20, 2019 - 04:04 AM (IST)
![ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਕਰਵਾਇਆ ਹਵਨ ਯੱਗ ਤੇ ਸ਼ਾਂਤੀ ਪਾਠ](https://static.jagbani.com/multimedia/04_04_49842086019mns20.jpg)
ਬਠਿੰਡਾ (ਮਨਜੀਤ ਕੌਰ)-ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਕ੍ਰਿਸ਼ਨ ਬਾਂਸਲ ਦੀ ਅਗਵਾਈ ਹੇਠ ਦੇਸ਼ ਦੇ ਫੌਜੀ ਨੌਜਵਾਨਾਂ ’ਤੇ ਹੋਏ ਆਤਮਘਾਤੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਹਵਨ ਯੱਗ ਅਤੇ ਸ਼ਾਂਤੀ ਪਾਠ ਮੰਦਰ ਦੇ ਪੁਜਾਰੀ ਪੰਡਿਤ ਰੂਪ ਚੰਦ ਸ਼ਰਮਾ ਵਲੋਂ ਧਾਰਮਕ ਰੀਤੀ ਰਿਵਾਜਾਂ ਮੁਤਾਬਕ ਕਰਵਾਇਆ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਹੋਏ ਫੌਜੀ ਜਵਾਨਾਂ ਪ੍ਰਤੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਗਈ ਕਿ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਪਾਕਿਸਤਾਨ ਦੇ ਇਸ਼ਾਰੇ ’ਤੇ ਅੱਤਵਾਦੀਆਂ ਵਲੋਂ ਕੀਤੇ ਗਏ ਘਿਨਾਉਣੇ ਹਮਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜਵਾਬ ਦਿੱਤਾ ਜਾਵੇ। ਇਸ ਮੌਕੇ ਅਸ਼ੋਕ ਗਰਗ, ਕ੍ਰਿਸ਼ਨ ਬਾਂਸਲ ਪ੍ਰਧਾਨ, ਵਿਨੋਦ ਗੂੰਗਨ ਵਾਈਸ ਪ੍ਰਧਾਨ, ਮਾ. ਰੂਲਦੂ ਰਾਮ ਬਾਂਸਲ, ਬਿੰਦਰਪਾਲ, ਅਮਰਤਪਾਲ ਮਿੱਤਲ, ਮੁਨੀਸ਼ ਬੱਬੀ ਦਾਨੇਵਾਲੀਆ, ਅਮਰ ਨਾਥ ਪੀ.ਪੀ, ਸੁਨੀਲ ਗੁਪਤਾ, ਰੁਲਦੁੂ ਰਾਮ ਨੰਦਗਡ਼੍ਹ, ਪ੍ਰੇਮ ਗੋਇਲ, ਕੁਲਦੀਪ ਚਾਂਦਪੁਰੀਆ, ਦੀਵਾਨ ਭਾਰਤੀ, ਸ਼ਾਮ ਲਾਲ, ਸੰਜੀਵ ਪਿੰਕਾ, ਹਰੀ ਰਾਮ ਡਿੰਪਾ ਹਾਜ਼ਰ ਸਨ।