ਸੁਰਿੰਦਰ ਬਾਂਸਲ ਭਾਜਪਾ ਬੁਢਲਾਡਾ ਮੰਡਲ ਦੇ ਪ੍ਰਧਾਨ ਨਿਯੁਕਤ
Monday, Mar 05, 2018 - 02:43 PM (IST)
ਬੁਢਲਾਡਾ (ਮਨਜੀਤ) — ਭਾਰਤੀ ਜਨਤਾ ਪਾਰਟੀ ਜ਼ਿਲਾ ਮਾਨਸਾ ਦੇ ਪ੍ਰਧਾਨ ਸਤੀਸ਼ ਕੁਮਾਰ ਗੋਇਲ ਨੇ ਭਾਜਪਾ ਬੁਢਲਾਡਾ ਮੰਡਲ ਦਾ ਸੁਰਿੰਦਰ ਬਾਂਸਲ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ । ਨਿਯੁਕਤੀ ਪੱਤਰ ਸੌਂਪਣ ਦੀ ਰਸਮ ਜ਼ਿਲਾ ਪ੍ਰਭਾਰੀ ਨੀਰਜ ਕੁਮਾਰ ਤਾਇਲ ਨੇ ਬਾਂਸਲ ਨੂੰ ਸੌਂਪਣ ਦੀ ਅਦਾ ਕੀਤੀ । ਇਸ ਮੌਕੇ ਸੁਰਿੰਦਰ ਬਾਂਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਜਿੰੰਮੇਵਾਰੀ ਸੌਂਪੀ ਗਈ ਹੈ। ਉਹ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਇਸ ਨਿਯੁਕਤੀ ਦਾ ਸਵਾਗਤ ਭਾਜਪਾ ਹਲਕਾ ਬੁਢਲਾਡਾ ਦੇ ਇੰਚਾਰਜ ਯਸ਼ਪਾਲ ਗਰਗ, ਨੀਲਾ ਰਾਮ ਸ਼ਰਮਾ, ਪੁਨੀਤ ਸਿੰਗਲਾ, ਮਹਿੰਦਰਪਾਲ, ਮੱਖਣ ਲਾਲ, ਅੰਗਰੇਜ ਗਰਗ, ਬੀਬੀ ਸੁਹਾਗ ਰਾਣੀ ਤੋਂ ਇਲਾਵਾ ਹੋਰਨਾਂ ਨੇ ਵੀ ਕੀਤਾ ।
