ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਖ਼ੁਲਾਸਾ, SSM ਬਲਾਤਕਾਰੀਆਂ ਨੂੰ ਵੀ ਦੇਣ ਜਾ ਰਿਹੈ ਟਿਕਟਾਂ
Saturday, Jan 22, 2022 - 06:27 PM (IST)
ਰੋਪੜ (ਸੱਜਣ ਸੈਣੀ)- 2022 ਦੀਆਂ ਚੋਣਾਂ ਨੂੰ ਲੈ ਕੇ ਸੰਯੁਕਤ ਸਮਾਜ ਮੋਰਚੇ ਵੱਲੋਂ ਵੰਡੀਆਂ ਜਾ ਰਹੀਆਂ ਟਿਕਟਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਖ਼ੁਲਾਸੇ ਕਰਦੇ ਹੋਏ ਕਿਹਾ ਕਿ ਥੋੜ੍ਹਾ ਸਮਾਂ ਰੁਕੋ ਐੱਸ. ਐੱਸ. ਐੱਮ. ਬਲਾਤਕਾਰੀਆਂ ਨੂੰ ਵੀ ਟਿਕਟਾਂ ਦੇਣ ਜਾ ਰਿਹਾ ਹੈ। ਬੀ. ਕੇ. ਯੂ. ਖੋਸਾ ਦੇ ਪੰਜਾਬ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਜਿਹੜੇ ਕਿਸਾਨ ਆਗੂਆਂ ਨੇ ਸਿਆਸੀ ਪਾਰਟੀ ਬਣਾਈ ਅਤੇ ਚੋਣਾਂ ਲੜ ਰਹੇ ਹਨ, ਉਹ ਹੁਣ ਕਿਸਾਨ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜਿਸ ਤਰ੍ਹਾਂ ਬਾਕੀ ਰਵਾਇਤੀ ਸਿਆਸੀ ਪਾਰਟੀਆਂ ਨਾਲ ਸਲੂਕ ਹੁੰਦਾ ਹੈ, ਉਹੀ ਸਲੂਕ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨਾਲ ਹੋਵੇਗਾ।
ਇਹ ਵੀ ਪੜ੍ਹੋ: ਮੁਹੰਮਦ ਮੁਸਤਫ਼ਾ ਦੇ ਵਿਵਾਦਤ ਬਿਆਨ ’ਤੇ ਤਰੁਣ ਚੁੱਘ ਨੇ ਕੀਤੀ ਗ੍ਰਿਫ਼ਤਾਰੀ ਦੀ ਮੰਗ
ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣਾਂ ਲੜਨ ਲਈ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਐਲਾਨੇ ਜਾ ਰਹੇ ਉਮੀਦਵਾਰਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਟਿਕਟਾਂ ਵੇਚਣ ਦੇ ਦੋਸ਼ ਲਗਾਏ ਜਾ ਰਹੇ ਹਨ। ਹੁਣ ਵੇਖਣਾ ਹੋਵੇਗਾ ਸੰਯੁਕਤ ਸਮਾਜ ਮੋਰਚੇ ਦੇ ਸੀਨੀਅਰ ਲੀਡਰ ਇਸ ਮੁੱਦੇ 'ਤੇ ਕੀ ਸਫ਼ਾਈ ਦਿੰਦੇ ਹਨ ।
ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ