ਭਾਰਤੀ ਕਿਸਾਨ ਯੂਨੀਅਨ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

11/18/2017 12:07:06 PM

ਕਪੂਰਥਲਾ (ਗੁਰਵਿੰਦਰ ਕੌਰ)— ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੂੰ ਦਿੱਤਾ ਅਤੇ ਵਫਦ ਨੇ ਆਪਣੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 
ਇਸ ਮੌਕੇ ਉਪ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਕਰਮ ਸਿੰਘ ਢਿੱਲਵਾਂ, ਜਨਰਲ ਸਕੱਤਰ ਸਰਬਜੀਤ ਸਿੰਘ, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਢਿੱਲਵਾਂ ਜੀਤ ਸਿੰਘ, ਵਿਜੇ ਕੁਮਾਰ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਮਜਾਦਪੁਰ, ਕਰਮ ਸਿੰਘ ਮਾਨਾਂ ਤਲਵੰਡੀ, ਬਖਸ਼ੀਸ਼ ਸਿੰਘ ਮਜਾਦਪੁਰ, ਹਰਭੇਜ ਸਿੰਘ ਭਵਾਨੀਪੁਰ, ਚੰਚਲ ਸਿੰਘ ਨਾਨਕਪੁਰ, ਬਲਵਿੰਦਰ ਸਿੰਘ ਦੇਵਲਾਂਵਾਲ, ਬਲਦੇਵ ਸਿੰਘ ਦੇਵਲਾਂਵਾਲ ਤੇ ਹਰਬੰਸ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।
ਇਹ ਹਨ ਮੁੱਖ ਮੰਗਾਂ
ਅੱਡਾ ਮਿਆਣੀ ਵਿਖੇ ਜੀ. ਟੀ. ਰੋਡ ਹੇਠ ਬਣੀ ਪੁਲੀ ਦੇ ਅੰਡਰ ਪਾਸ 'ਚੋਂ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਦੋਵੇਂ ਪਾਸੇ ਸੜਕ ਦੀ ਚੌੜਾਈ ਵਧਾਈ ਜਾਵੇ।
ਕਣਕ ਦਾ ਰੇਟ ਜੋ ਕੇਂਦਰ ਸਰਕਾਰ ਨੇ 115 ਰੁਪਏ ਵਧਾਇਆ ਹੈ, ਨੂੰ ਕਿਸਾਨ ਯੂਨੀਅਨ ਰੱਦ ਕਰਦੀ ਹੈ ਅਤੇ ਮਹਿੰਗਾਈ ਸੂਚਕ ਅੰਕ ਦੇ ਹਿਸਾਬ ਨਾਲ ਕਣਕ ਦਾ ਰੇਟ 4 ਹਜ਼ਾਰ ਰੁਪਏ ਦਿੱਤਾ ਜਾਵੇ।
ਗੰਨੇ ਦਾ ਰੇਟ 500 ਰੁਪਏ, ਮੱਕੀ ਦਾ ਰੇਟ 200 ਰੁਪਏ ਤੇ ਆਲੂਆਂ ਦਾ ਰੇਟ 1000 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ।
ਜੀ. ਐੱਸ. ਟੀ. ਅਤੇ ਟਰੈਕਟਰ 'ਤੇ 30 ਹਜ਼ਾਰ ਰੁਪਏ ਦਾ ਟੈਕਸ ਬੰਦ ਕੀਤਾ ਜਾਵੇ।
ਕਣਕ ਦੇ ਬੀਜ ਦੀ ਸਬਸਿਡੀ ਕਿਸਾਨਾਂ ਨੂੰ ਸਿੱਧੀ ਦਿੱਤੀ ਜਾਵੇ। 
ਯੂਰੀਆ ਖਾਦ ਕੰਟਰੋਲ ਰੇਟ 'ਤੇ ਦਿੱਤੀ ਜਾਵੇ।
ਆਵਾਰਾ ਪਸ਼ੂਆਂ, ਸੂਰਾਂ ਤੇ ਹੋਰ ਜਾਨਵਰਾਂ ਦੀ ਸਾਂਭ-ਸੰਭਾਲ ਪੰਜਾਬ ਸਰਕਾਰ ਖੁਦ ਕਰੇ।


Related News