ਲੁਧਿਆਣਾ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਚੌਂਕ 'ਚ ਨਹੀਂ ਹੋਵੇਗੀ ਐਂਟਰੀ

Monday, Apr 10, 2023 - 12:16 PM (IST)

ਲੁਧਿਆਣਾ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਚੌਂਕ 'ਚ ਨਹੀਂ ਹੋਵੇਗੀ ਐਂਟਰੀ

ਲੁਧਿਆਣਾ (ਸੁਰਿੰਦਰ ਸੰਨੀ) : ਫਿਰੋਜ਼ਪੁਰ ਰੋਡ 'ਤੇ ਬਣ ਰਹੇ ਐਲੀਵੇਟਿਡ ਪ੍ਰਾਜੈਕਟ ਦੇ ਮੱਦੇਨਜ਼ਰ ਭਾਰਤ ਨਗਰ ਚੌਂਕ 'ਚ ਬੱਸਾਂ ਦੀ ਐਂਟਰੀ ਬੰਦ ਹੋਵੇਗੀ। ਸੋਮਵਾਰ ਅਤੇ ਮੰਗਲਵਾਰ ਨੂੰ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਟ੍ਰਾਇਲ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਐੱਨ. ਐੱਚ. ਏ. ਆਈ. ਵੱਲੋਂ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਯੋਜਨਾ ਦੇ ਤਹਿਤ ਸਮਰਾਲਾ ਚੌਂਕ ਤੋਂ ਲੈ ਕੇ ਫਿਰੋਜ਼ਪੁਰ ਰੋਡ ਚੁੰਗੀ ਤੱਕ ਐਲੀਵੇਟਿਡ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕਈ ਪੁਆਇੰਟਾਂ 'ਤੇ ਐਲੀਵੇਟਿਡ ਰੋਡ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ‘ਸਿਟਕੋ’ ਮਨਾ ਰਿਹਾ ਗੋਲਡਨ ਜੁਬਲੀ, Guests ਨੂੰ ਦਿੱਤੇ ਜਾ ਰਹੇ ਕਈ ਆਫ਼ਰ

ਹੁਣ ਦਾ ਕੰਮ ਆਰਤੀ ਚੌਂਕ, ਭਾਈ ਵਾਲਾ ਚੌਂਕ, ਕਚਿਹਰੀ ਚੌਂਕ ਅਤੇ ਭਾਰਤ ਨਗਰ ਚੌਂਕ 'ਚ ਚੱਲ ਰਿਹਾ ਹੈ। ਭਾਰਤ ਨਗਰ ਚੌਂਕ 'ਚ ਬੱਸਾਂ ਦੀ ਆਵਾਜਾਈ ਦੇ ਚੱਲਦਿਆਂ ਕੰਮ ਪੂਰਾ ਕਰਨ 'ਚ ਦਿੱਕਤ ਪੇਸ਼ ਆ ਰਹੀ ਹੈ ਅਤੇ ਰੋਜ਼ਾਨਾ ਲੰਬੇ ਟ੍ਰੈਫਿਕ ਜਾਮ ਲੱਗ ਰਹੇ ਹਨ। ਬੱਸ ਅੱਡੇ ਤੋਂ ਭਾਰਤ ਨਗਰ ਚੌਂਕ 'ਚ ਰੋਜ਼ਾਨਾ 500 ਦੇ ਕਰੀਬ ਬੱਸਾਂ ਦੀ ਲਗਾਤਾਰ ਆਵਾਜਾਈ ਹੈ। ਇਸ ਦੇ ਲਈ ਟ੍ਰੈਫਿਕ ਪੁਲਸ ਵੱਲੋਂ 2 ਦਿਨ ਦੇ ਟ੍ਰਾਇਲ ਦੇ ਤੌਰ 'ਤੇ ਬੱਸਾਂ ਨੂੰ ਫਿਰੋਜ਼ਪੁਰ ਰੋਡ 'ਤੇ ਦੱਖਣ ਬਾਈਪਾਸ ਤੋਂ ਡਾਇਵਰਟ ਕਰਕੇ ਗਿੱਲ ਰੋਡ ਦੇ ਮਾਧਿਅਮ ਰਾਹੀਂ ਬੱਸ ਅੱਡੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫਿਰ ਵਧੇ 'ਕੋਰੋਨਾ' ਦੇ ਮਾਮਲੇ, 34 ਨਵੇਂ ਕੇਸ ਆਏ ਸਾਹਮਣੇ

ਇਸੇ ਤਰ੍ਹਾਂ ਬੱਸ ਅੱਡੇ ਤੋਂ ਫਿਰੋਜ਼ਪੁਰ ਰੋਡ ਜਾਣ ਵਾਲੀਆਂ ਬੱਸਾਂ ਨੂੰ ਗਿੱਲ ਰੋਡ, ਦੱਖਣ ਬਾਈਪਾਸ ਦੇ ਰਾਹ ਅੱਗੇ ਭੇਜਿਆ ਜਾਵੇਗਾ। ਫਿਲਹਾਲ ਪੁਲਸ ਵਿਭਾਗ ਵੱਲੋਂ ਇਹ ਯੋਜਨਾ 2 ਦਿਨ ਦੇ ਟ੍ਰਾਇਲ ਦੇ ਤੌਰ 'ਤੇ ਲਾਗੂ ਕੀਤੀ ਗਈ ਹੈ। ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਪੱਕੇ ਤੌਰ 'ਤੇ ਲਾਗੂ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News