ਰਾਹੁਲ ਗਾਂਧੀ ਦੀ ''ਭਾਰਤ ਜੋੜੋ ਯਾਤਰਾ'' ਮਾਲਵਾ ਤੋਂ ਦੋਆਬਾ ਪੁੱਜੀ, ਮਾਝਾ ਜ਼ੋਨ ''ਚ ਨਹੀਂ ਹੋਈ ਐਂਟਰੀ

Saturday, Jan 14, 2023 - 04:23 PM (IST)

ਰਾਹੁਲ ਗਾਂਧੀ ਦੀ ''ਭਾਰਤ ਜੋੜੋ ਯਾਤਰਾ'' ਮਾਲਵਾ ਤੋਂ ਦੋਆਬਾ ਪੁੱਜੀ, ਮਾਝਾ ਜ਼ੋਨ ''ਚ ਨਹੀਂ ਹੋਈ ਐਂਟਰੀ

ਲੁਧਿਆਣਾ (ਹਿਤੇਸ਼) : ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਭਾਵੇਂ ਹੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਕਾਰਨ ਇਕ ਦਿਨ ਲਈ ਰੱਦ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਯਾਤਰਾ ਨੇ ਇਕ ਅਹਿਮ ਪੜਾਅ ਨੂੰ ਪਾਰ ਕਰ ਲਿਆ ਹੈ। ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਫਤਿਹਗੜ੍ਹ ਸਾਹਿਬ ਤੋਂ ਕੀਤੀ ਗਈ। ਇਸ ਤੋਂ ਅਗਲੇ ਦਿਨ ਯਾਤਰਾ ਪਾਇਲ 'ਚ ਰੁਕ ਕੇ ਲੁਧਿਆਣਾ ਪੁੱਜੀ। ਇੱਥੇ ਲੋਹੜੀ ਦੇ ਮੱਦੇਨਜ਼ਰ ਯਾਤਰਾ ਨੂੰ ਇਕ ਦਿਨ ਦੀ ਬ੍ਰੇਕ ਦਿੱਤੀ ਗਈ। ਵੀਰਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ ਤੱਕ ਯਾਤਰਾ ਲਈ ਲਾਡੋਵਾਲ 'ਚ ਕੈਂਪ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਸ਼ਨੀਵਾਰ ਦੀ ਛੁੱਟੀ ਦੇ ਬਾਵਜੂਦ ਡਿਊਟੀ 'ਤੇ ਪੁੱਜੇ PCS ਅਫ਼ਸਰ, ਆਮ ਦਿਨਾਂ ਵਾਂਗ ਹੋ ਰਿਹੈ ਕੰਮ (ਤਸਵੀਰਾਂ)

ਯਾਤਰਾ ਕੁੱਝ ਹੀ ਦੂਰੀ 'ਤੇ ਸਤਲੁਜ ਦਰਿਆ ਨੂੰ ਪਾਰ ਕਰਨ ਨਾਲ ਹੀ ਪੰਜਾਬ ਦੇ ਦੋਆਬਾ ਜ਼ੋਨ 'ਚ ਦਾਖ਼ਲ ਹੋ ਗਈ ਹੈ, ਹਾਲਾਂਕਿ ਯਾਤਰਾ ਦੇ ਫਿਲੌਰ ਪੁੱਜਣ 'ਤੇ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਕਾਰਨ ਯਾਤਰਾ ਨੂੰ ਇਕ ਦਿਨ ਲਈ ਰੋਕ ਦਿੱਤਾ ਗਿਆ ਹੈ। ਹੁਣ ਯਾਤਰਾ ਦੌਰਾਨ ਗੋਰਾਇਆਂ ਤੋਂ ਲੈ ਕੇ ਫਗਵਾੜਾ ਦਾ ਹਿੱਸਾ ਕਵਰ ਨਹੀਂ ਕੀਤਾ ਜਾ ਰਿਹਾ ਅਤੇ ਐਤਵਾਰ ਦੁਪਹਿਰ ਨੂੰ ਸੰਤੋਖ ਸਿੰਘ ਚੌਧਰੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਯਾਤਰਾ ਨੂੰ ਦੁਬਾਰਾ ਜਲੰਧਰ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਦਰਮਿਆਨ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਮਾਝਾ ਜ਼ੋਨ 'ਚ ਨਹੀਂ ਹੋਈ ਐਂਟਰੀ
ਹਾਲਾਂਕਿ ਰਾਹੁਲ ਗਾਂਧੀ ਵੱਲੋਂ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ 'ਚ ਅਰਦਾਸ ਕੀਤੀ ਗਈ ਸੀ ਪਰ ਸਹੀ ਮਾਇਨੇ 'ਚ ਯਾਤਰਾ ਦੀ ਮਾਝਾ ਜ਼ੋਨ 'ਚ ਐਂਟਰੀ ਨਹੀਂ ਹੋਈ। ਇਸ ਯਾਤਰਾ ਦਾ ਆਖ਼ਰੀ ਪੜਾਅ ਜੰਮੂ-ਕਸ਼ਮੀਰ 'ਚ ਰੱਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਇਹ ਯਾਤਰਾ ਜਲੰਧਰ ਤੋਂ ਪਠਾਨਕੋਟ ਵੱਲ ਜਾਵੇਗੀ। ਮਾਲਵਾ ਅਤੇ ਮਾਝਾ ਅਧੀਨ ਆਉਂਦੇ ਇਲਾਕੇ ਦੇ ਲੋਕਾਂ ਨੂੰ ਰਾਹ 'ਚ ਨੈਸ਼ਨਲ ਹਾਈਵੇਅ ਦੇ ਨਜ਼ਦੀਕ ਸਥਿਤ ਪੁਆਇੰਟ 'ਤੇ ਯਾਤਰਾ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News