ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਮਗਰੋਂ ਹੁਣ ED ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ

Tuesday, Aug 30, 2022 - 03:50 PM (IST)

ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਮਗਰੋਂ ਹੁਣ ED ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ

ਲੁਧਿਆਣਾ : ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ 'ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਮਗਰੋਂ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਰਾਡਾਰ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਨੇ ਲੁਧਿਆਣਾ ਵਿਜੀਲੈਂਸ ਬਿਓਰੋ ਤੋਂ ਪੂਰੇ ਮਾਮਲੇ ਦੀ ਫਾਈਲ ਤਲਬ ਕਰ ਲਈ ਹੈ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਕਲਯੁਗੀ ਪਿਓ ਨੇ ਧੀ ਕੀਤੀ ਗਰਭਵਤੀ, ਬੱਚਾ ਹੋਣ 'ਤੇ ਕਰਨ ਲੱਗਾ ਸੀ ਇਕ ਹੋਰ ਕਾਰਾ ਤਾਂ...

ਸੂਤਰਾਂ ਮੁਤਾਬਕ ਇਸ ਮਾਮਲੇ 'ਚ ਜਲਦੀ ਹੀ ਨਵੀਂ ਐੱਫ. ਆਈ. ਆਰ. ਦਰਜ ਹੋ ਸਕਦੀ ਹੈ। ਦੂਜੇ ਪਾਸੇ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਫਿਰ 2 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਈ. ਡੀ. ਇਸ ਗੱਲ ਦੀ ਜਾਂਚ ਵੀ ਕਰੇਗੀ ਕਿ ਸਾਬਕਾ ਮੰਤਰੀ ਨੇ ਵਿਦੇਸ਼ 'ਚ ਕਿੱਥੇ ਅਤੇ ਕਿੰਨਾ ਪੈਸਾ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ : ਅਮਲੋਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਖ਼ੌਫ਼ਨਾਕ ਸੀਨ ਦੇਖ ਦਹਿਲ ਗਿਆ ਪੁੱਤ ਦਾ ਦਿਲ

ਸੂਤਰਾਂ ਮੁਤਾਬਕ ਈ. ਡੀ. ਸਿੱਧੇ ਤੌਰ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਜਾਂਚ ਦੀ ਤਿਆਰੀ 'ਚ ਹੈ। ਈ. ਡੀ. ਨੇ ਹੁਣ ਤੱਕ ਵਿਜੀਲੈਂਸ ਵੱਲੋਂ ਕੀਤੀ ਗਈ ਪੂਰੀ ਪੜਤਾਲ ਦੇ ਸਬੂਤਾਂ ਸਮੇਤ ਫਾਈਲ ਮੰਗੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News