ਪੰਜਾਬ 'ਚ 31 ਮਈ ਤੱਕ ਕਣਕ ਦੀ ਖਰੀਦ ਜਾਰੀ ਰਹੇਗੀ : ਆਸ਼ੂ

05/27/2020 6:24:01 PM

ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਸੂਬੇ 'ਚ ਕਣਕ ਦੀ ਖਰੀਦ ਭਾਰਤ ਸਰਕਾਰ ਦੇ ਹੁਕਮਾਂ ਮੁਤਾਬਕ 31 ਮਈ, 2020 ਤੱਕ ਜਾਰੀ ਰਹੇਗੀ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਕਣਕ ਕਿਸੇ ਵੀ ਕਾਰਨ ਅਜੇ ਮੰਡੀ 'ਚ ਆਉਣ ਤੋਂ ਰਹਿ ਗਈ ਹੈ, ਉਹ ਕਿਸਾਨ 31 ਮਈ, 2020 ਸ਼ਾਮ 6 ਵਜੇ ਤੋਂ ਪਹਿਲਾਂ ਤੱਕ ਆਪਣੀ ਕਣਕ ਦੀ ਫਸਲ ਮੰਡੀ 'ਚ ਵੇਚਣ ਲਈ ਲਿਆ ਸਕਦੇ ਹਨ।

ਇਹ ਵੀ ਪੜ੍ਹੋ : ਪਿੰਡ ਜਵਾਹਰਪੁਰ ਹੋਇਆ 'ਕੋਰੋਨਾ ਮੁਕਤ', ਤਾਲਾਬੰਦੀ ਦੀਆਂ ਸ਼ਰਤਾਂ ਰਹਿਣਗੀਆਂ ਲਾਗੂ

ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਕੋਵਿਡ-19 ਕਾਰਨ ਇਸ ਵਾਰ ਸੂਬੇ 'ਚ ਕਣਕ ਦੀ ਖਰੀਦ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਸਨ ਤਾਂ ਜੋ ਕੋਰੋਨਾ ਵਾਇਰਸ ਤੋਂ ਕਿਸਾਨਾਂ, ਆੜ੍ਹਤੀਆਂ ਤੇ ਸਰਕਾਰੀ ਮੁਲਾਜ਼ਮਾਂ ਅਤੇ ਪੱਲੇਦਾਰਾਂ ਨੂੰ ਇਸ ਸੰਭਾਵੀ ਖਤਰੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਨ 'ਚ ਸਰਕਾਰ ਦਾ ਪੂਰਾ ਸਹਿਯੋਗ ਕੀਤਾ ਹੈ, ਜਿਸ ਸਦਕਾ ਇਹ ਬਹੁਤ ਵੱਡ ਅਕਾਰੀ ਖਰੀਦ ਪ੍ਰੀਕਿਰਿਆ ਨੇਪਰੇ ਚੜ੍ਹਨ ਦੇ ਕਰੀਬ ਪਹੁੰਚੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਸੂਬੇ 'ਚ ਕੁੱਲ ਟੀਚੇ ਦਾ 96 ਫੀਸਦੀ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਇਸ ਸਬੰਧੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਕੋਟਲਾ ਬ੍ਰਾਂਚ ਨਹਿਰ 29 ਮਈ ਤੋਂ 11 ਜੂਨ ਤੱਕ ਰਹੇਗੀ ਬੰਦ


Babita

Content Editor

Related News