ਮਹਿਲਾ ਅਫਸਰ ਨੂੰ ਝਾੜ ਲਗਾ ਕੇ ਘਿਰੇ ਆਸ਼ੂ ਭੂਸ਼ਣ, ਬਾਜਵਾ ਨੇ ਦਿੱਤੀ ਇਹ ਸਲਾਹ (ਵੀਡੀਓ)

Thursday, Jan 31, 2019 - 05:57 PM (IST)

ਚੰਡੀਗੜ੍ਹ (ਮਨਮੋਹਨ) — ਲੁਧਿਆਣਾ ਵਿਖੇ ਮਹਿਲਾ ਅਫਸਰ ਨੂੰ ਪਬਲਿਕ ਪਲੇਸ 'ਤੇ ਝਾੜ ਲਗਾਉਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਘਿਰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ 'ਚ ਭਾਰਤ ਭੂਸ਼ਣ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਲਾਹ ਦਿੱਤੀ ਹੈ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਸ਼ੂ ਵੱਲੋਂ ਮਹਿਲਾ ਅਫਸਰ ਨੂੰ ਝਾੜ ਕਿਸ ਗੱਲ ਦੇ ਕਾਰਨ ਲਗਾਈ ਗਈ ਹੈ ਪਰ ਜਦੋਂ ਉਨ੍ਹਾਂ ਨੂੰ ਇਸ ਪਬਲਿਕ ਪਲੇਸ 'ਤੇ ਮਹਿਲਾ ਅਫਸਰ ਨੂੰ ਝਾੜ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਸ਼ੂ ਭੂਸ਼ਣ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਝਾੜ ਲਗਾਉਣ ਤੋਂ ਬੱਚਣਾ ਚਾਹੀਦਾ ਸੀ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ 'ਚ ਸਰਕਾਰੀ ਸਕੂਲ ਦੇ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਸਮਾਰੋਹ 'ਚ ਦੇਰੀ ਨਾਲ ਪਹੁੰਚਣ 'ਤੇ ਸਾਰਿਆਂ ਦੇ ਸਾਹਮਣੇ ਝਾੜ ਲਗਾ ਦਿੱਤੀ ਸੀ ਅਤੇ ਮਹਿਲਾ ਅਫਸਰ ਨੂੰ ਸਮਾਗਮ 'ਚੋਂ ਬਾਹਰ ਭੇਜ ਦਿੱਤਾ ਗਿਆ ਸੀ।


author

shivani attri

Content Editor

Related News