ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥ ''ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਕਮਾਨ, ਬਣੇ ਪ੍ਰਧਾਨ
Friday, Dec 11, 2020 - 09:18 AM (IST)
ਲੁਧਿਆਣਾ (ਵਿੱਕੀ) : ਪੰਜਾਬ ਬੈਡਮਿੰਟਨ ਐਸੋ. ਦੀਆਂ ਚੋਣਾਂ ਵੀਰਵਾਰ ਨੂੰ ਇਲੈਕਸ਼ਨ ਅਫਸਰ-ਕਮ-ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਦੀ ਅਗਵਾਈ 'ਚ ਸੰਪੰਨ ਹੋਈਆਂ, ਜਿਸ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਰਵਿਰੋਧ ਐਸੋ. ਦਾ ਪ੍ਰਧਾਨ ਚੁਣਿਆ ਗਿਆ।
ਆਪਣੀ ਚੋਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਮੰਤਰੀ ਆਸ਼ੂ ਨੇ ਕਿਹਾ ਕਿ ਖੇਡ ਪੰਜਾਬ ਦੀ ਵਿਰਾਸਤ ਹੈ ਅਤੇ ਸਪੋਰਟਸ ਕਲਚਰ ਨੂੰ ਪੰਜਾਬ 'ਚ ਹੋਰ ਬੜ੍ਹਾਵਾ ਦੇਣ ਲਈ ਇਹ ਦਿਨ-ਰਾਤ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਅਧੀਨ ਇਕੱਲੇ ਲੁਧਿਆਣਾ ਜ਼ਿਲ੍ਹੇ 'ਚ ਹੀ ਵੱਡੇ ਸਪੋਰਟਸ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਜੋ ਆਉਣ ਵਾਲੇ ਕੁਝ ਹੀ ਸਮੇਂ 'ਚ ਲੋਕ ਅਰਪਿਤ ਕਰ ਦਿੱਤੇ ਜਾਣਗੇ। ਸੰਨੀ ਭੱਲਾ ਨੇ ਮੰਤਰੀ ਆਸ਼ੂ ਵੱਲੋਂ ਸਰਟੀਫਿਕੇਟ ਪ੍ਰਾਪਤ ਕੀਤਾ।
- ਭਾਰਤ ਭੂਸ਼ਣ- ਆਸ਼ੂ ਪ੍ਰਧਾਨ
- ਲਲਿਤ ਮੋਹਨ ਗੁਪਤਾ- ਉਪ ਪ੍ਰਧਾਨ
- ਰਾਕੇਸ਼ ਖੰਨਾ- ਉਪ ਪ੍ਰਧਾਨ
- ਰੋਹਿਤ ਜੈਨ- ਉਪ-ਪ੍ਰਧਾਨ
- ਸੰਦੀਪ ਰਿਨਵਾ- ਮੀਤ ਪ੍ਰਧਾਨ
- ਅਨੁਪਮ ਕੁਮਾਰੀਆ- ਜਨਰਲ ਸਕੱਤਰ
- ਰੀਟੀਨ ਖੰਨਾ- ਖਜ਼ਾਨਚੀ
- ਗੁਰਦੀਪ ਸਿੰਘ- ਸੰਯੁਕਤ ਸਕੱਤਰ
- ਸ਼ਮਸ਼ੇਰ ਸਿੰਘ ਢਿਲੋ- ਸੰਯੁਕਤ ਸਕੱਤਰ
- ਵਿਨੈ ਕੁਮਾਰ ਵੋਹਰਾ- ਸੰਯੁਕਤ ਸਕੱਤਰ
- ਵਿਨੋਦ ਵਤਰਾਨਾ- ਸੈਕਟਰੀ
- ਨਿਰੰਜਨ ਬਾਂਸਲ- ਸੈਕਟਰੀ
- ਅਸ਼ੋਕ ਕੁਮਾਰ- ਸੰਯੁਕਤ ਖਜਾਨਚੀ
- ਡਾ. ਪ੍ਰੇਮ ਭਾਰਤੀ- ਕਾਰਜਕਾਰੀ ਮੈਂਬਰ
- ਜਤਿੰਦਰ ਪਾਲ ਸਿੰਘ ਸੰਧੂ- ਕਾਰਜਕਾਰੀ ਮੈਂਬਰ
- ਕਵੀਰਾਜ ਡੋਗਰਾ- ਕਾਰਜਕਾਰੀ ਮੈਂਬਰ
- ਪਰਮਿੰਦਰ ਸ਼ਰਮਾ- ਕਾਰਜਕਾਰੀ ਮੈਂਬਰ
- ਪੰਜਾਬ ਮਸੀਹ- ਕਾਰਜਕਾਰੀ ਮੈਂਬਰ
- ਸਾਗਰਜੀਤ ਸਿੰਘ ਕਟਾਰੀਆ- ਕਾਰਜਕਾਰੀ ਮੈਂਬਰ
- ਸੰਜੀਵ ਸ਼ਰਮਾ- ਕਾਰਜਕਾਰੀ ਮੈਂਬਰ
- ਵਿਨੀਤ ਕੁਮਾਰ ਜੁਨੇਜਾ- ਕਾਰਜਕਾਰੀ ਮੈਂਬਰ