ਅੰਮ੍ਰਿਤਸਰ ’ਚ ਭਾਰਤ ਬੰਦ ਦੌਰਾਨ ਟ੍ਰੇਨ ਨਾ ਮਿਲਣ ’ਤੇ ਪਰੇਸ਼ਾਨੀ ਦੇ ਆਲਮ ’ਚ ਯਾਤਰੀ, ਵੇਖੋ ਤਸਵੀਰਾਂ
Friday, Mar 26, 2021 - 12:12 PM (IST)
ਅੰਮ੍ਰਿਤਸਰ (ਅਵਦੇਸ਼) - ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਦਿੱਤੇ ਗਏ ਸੱਦੇ ਦੇ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹਾ ਪੂਰਨ ਰੂਪ ਵਿੱਚ ਬੰਦ ਰਿਹਾ। ਸਥਾਨਕ ਰੇਲਵੇ ਸਟੇਸ਼ਨ ’ਤੇ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਭਾਰਤ ਬੰਦ ਦੇ ਸੱਦੇ ’ਤੇ ਅੰਮ੍ਰਿਤਸਰ ’ਚ ਤਾਇਨਾਤ ਭਾਰੀ ਪੁਲਸ ਫੋਰਸ, ਸੁੰਨਸਾਨ ਪਈਆਂ ਸੜਕਾਂ (ਤਸਵੀਰਾਂ)
ਭਾਰਤ ਬੰਦ ਕਾਰਨ ਰੇਲ ਗੱਡੀ ਦੇ ਨਾ ਆਉਣ ’ਤੇ ਲੋਕ ਸਟੇਸ਼ਨ ’ਤੇ ਬੈਠਣ ਲਈ ਮਜ਼ਬੂਰ ਹੋ ਰਹੇ ਹਨ। ਲੋਕਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਰੇਲ ਗੱਡੀ ਕਦੋ ਅਤੇ ਕਿੰਨੇ ਵਜੇ ਆਵੇਗੀ, ਜਿਸ ਕਾਰਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ।
ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਦੇ ਕਾਰਨ ਬੰਦ ਹੋਏ ਕਾਲਜ ਕਰਕੇ ਫਾਰਮੈਂਸੀ ਦੇ ਵਿਦਿਆਰਥੀ ਵੀ ਆਪਣੇ ਘਰਾਂ ਨੂੰ ਜਾਣ ਲਈ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਖੜ੍ਹੇ ਹੋ ਕੇ ਟ੍ਰੇਨ ਦਾ ਇਤਜ਼ਾਰ ਕਰ ਰਹੇ ਹਨ।
ਭਾਰਤ ਬੰਦ ਦੇ ਸੱਦੇ ’ਤੇ ਅੰਮ੍ਰਿਤਸਰ ’ਚ ਤਾਇਨਾਤ ਭਾਰੀ ਪੁਲਸ ਫੋਰਸ, ਸੁੰਨਸਾਨ ਪਈਆਂ ਸੜਕਾਂ (ਤਸਵੀਰਾਂ)
ਲੋਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰੇਨ ਸਵੇਰੇ ਚੱਲਣੀ ਸੀ ਪਰ ਹੁਣ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ ਕੋਈ ਟ੍ਰੇਨ ਨਹੀਂ ਆਈ। ਇਸੇ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।