ਭਾਰਤ ਬੰਦ ਨੂੰ ਲੈ ਕੇ ਟਾਂਡਾ ਵਿੱਚ ਕਿਸਾਨ ਜਥੇਬੰਦੀਆਂ ਵੱਲੋ ਵੱਖ-ਵੱਖ ਸਥਾਨਾਂ ’ਤੇ ਚੱਕਾ ਜਾਮ
Friday, Mar 26, 2021 - 03:45 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਟਾਂਡਾ ਇਲਾਕੇ ਵਿੱਚ ਭਰਵਾਂ ਅਸਰ ਵੇਖਣ ਨੂੰ ਮਿਲਿਆ, ਜਿੱਥੇ ਬਜ਼ਾਰ ਮੁਕੰਮਲ ਬੰਦ ਹਨ। ਕਿਸਾਨਾਂ ਦਾ ਵਪਾਰ ਮੰਡਲ, ਕਰਿਆਨਾ ਯੂਨੀਅਨ, ਲੋਕ ਇਨਕਲਾਬ ਮੰਚ, ਆਡ਼ਤੀ ਯੂਨੀਅਨਾਂ ਨੇ ਸਾਥ ਦਿੱਤਾ . ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਵੱਲੋ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ, ਬਲਬੀਰ ਸਿੰਘ ਸੋਹੀਆਂ, ਸ਼ਿਵ ਪੂਰਨ ਸਿੰਘ, ਗੁਰਮਿੰਦਰ ਸਿੰਘ, ਰਤਨ ਸਿੰਘ, ਹਰਭਜਨ ਸਿੰਘ ਰਾਪੁਰ, ਸਤਨਾਮ ਸਿੰਘ ਢਿੱਲੋਂ, ਹਰਦੀਪ ਖੁੱਡਾ,ਸੁੱਖਾ ਨਰਵਾਲ, ਬਲਕਾਰ ਸਿੰਘ ਸਿੱਧੂ, ਮੰਤਰੀ ਜਾਜਾ, ਪ੍ਰਦੀਪ ਮੂਨਕ, ਕਰਮਜੀਤ ਸਿੰਘ, ਗੁਰਪ੍ਰੀਤ ਖੁੱਡਾ, ਜੱਸ ਟਾਂਡਾ, ਰਮਣੀਕ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ ਖਾਲਸਾ, ਅਮਰਜੀਤ ਕੁਰਾਲਾ, ਹਰਨੇਕ ਸਿੰਘ, ਚਰਨਜੀਤ ਬਾਜਵਾ ਅਤੇ ਹੋਰਨਾਂ ਆਗੂਆਂ ਦੀ ਦੇਖ ਰੇਖ ਵਿੱਚ ਟਾਂਡਾ ਦੇ ਬਿਜਲੀ ਘਰ ਚੋਂਕ ਵਿੱਚ ਹਾਈਵੇ ਜਾਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ
ਇਥੇ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਮ 6 ਵਜੇ ਤੱਕ ਚੱਲਿਆ । ਇਸੇ ਤਰਾਂ ਦਾਰਾਪੁਰ ਰੇਲਵੇ ਫਾਟਕ ਉਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਟਾਂਡਾ ਜੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਗੁਰਸੇਵਕ ਸਿੰਘ ਅਤੇ ਮੋਤਾ ਸਿੰਘ ਟਾਹਲੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨ ਅਤੇ ਹੋਰ ਵਰਗਾ ਕਿੱਤਿਆਂ ਦੇ ਲੋਕ ਰੇਲਵੇ ਟ੍ਰੈਕ ਉਤੇ ਆ ਕੇ ਬੈਠ ਗਏ ਹਨ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ।
ਇਹ ਵੀ ਪੜ੍ਹੋ : ‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ
ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ, ਗੁਰਜੀਤ ਸਿੰਘ ਵਲਟੋਹਾ ਆਦਿ ਦੀ ਦੇਖਰੇਖ ਵਿੱਚ ਟਾਂਡਾ ਸ੍ਰੀਹਰਗੋਬਿੰਦਪੁਰ ਰੋਡ ਉਤੇ ਬਿਆਸ ਦਰਿਆ ਪੁਲ ਨਜ਼ਦੀਕ ਜਾਮ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸੇ ਤਰਾਂ ਆਲਮਪੁਰ ਨਜ਼ਦੀਕ ਕਿਸਾਨਾਂ ਨੇ ਦਸੂਹਾ ਮਿਆਣੀ ਰੋਡ ਉਤੇ ਜਾਮ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ
ਇਸ ਦੌਰਾਨ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਦੌਰਾਨ ਹਨੀਫ਼ ਮੁਹੰਮਦ, ਰਾਕੇਸ਼ ਵੋਹਰਾ, ਰਜਿੰਦਰ ਸਿੰਘ ਮਾਰਸ਼ਲ, ਲਖਵੀਰ ਸਿੰਘ, ਸੁਖਵਿੰਦਰ ਅਰੋੜਾ, ਵਿੰਕਲ ਮਿਆਣੀ, ਨਿਸ਼ਾਨ ਸਿੰਘ, ਸਤਵੀਰ ਸਿੰਘ, ਗੋਲਡੀ ਮਿਆਣੀ, ਨਰਿੰਦਰ ਕੌਰ ਬਾਠ, ਸਿਮਰ ਕੌਰ, ਮਨਦੀਪ ਭਿੰਡਰ, ਰੁਪਿੰਦਰ ਕੌਰ ਭਿੰਡਰ, ਦਲੇਰ ਸਿੰਘ, ਮਹਾਂਵੀਰ ਸਿੰਘ ਮਸੀਤੀਂ, ਡਾ.ਗੁਰਚਰਨ ਸਿੰਘ, ਦਲਜੀਤ ਕੌਰ, ਦਲਜੀਤ ਸਿੰਘ ਲਾਲੇਵਾਲ, ਅਜੀਤਪਾਲ ਸਿੰਘ, ਦਿਲਬਾਗ ਸਿੰਘ ਆਦਿ ਮੌਜੂਦ ਸਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ