ਸੁਪਰੀਮ ਕੋਰਟ ਦੇ ਫੈਸਲੇ ''ਤੇ ਭੜਕੇ ਲੋਕ, ਪੰਜਾਬ ''ਚ ਕਈ ਜਗ੍ਹਾ ਕੀਤੀ ਭੰਨਤੋੜ

04/03/2018 11:10:40 AM

ਜਲੰਧਰ/ਕਪੂਰਥਲਾ— ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਐੱਸ.ਸੀ/ਐੱਸ.ਟੀ. ਐਕਟ ਸਬੰਧੀ ਲਏ ਗਏ ਫੈਸਲੇ ਦੇ ਵਿਰੋਧ 'ਚ ਵੱਖ-ਵੱਖ ਐੱਸ.ਸੀ/ ਐੱਸ.ਟੀ ਜਥੇਬੰਦਬੀਆਂ ਵੱਲੋਂ ਅੱਜ ਭਾਰਤ ਬੰਦ ਕੀਤਾ ਗਿਆ। ਭਾਰਤ ਬੰਦ ਦੌਰਾਨ ਪੰਜਾਬ ਦੀਆਂ ਕਈ ਥਾਵਾਂ ਤੋਂ ਭੰਨਤੋੜ ਦੀਆਂ ਖਬਰਾਂ ਵੀ ਆ ਰਹੀਆਂ ਹਨ। ਪ੍ਰਦਰਸ਼ਨ ਦੌਰਾਨ ਕਪੂਰਥਲਾ 'ਚ ਇਕ ਪਿੱਜ਼ਾ ਦੀ ਦੁਕਾਨ 'ਤੇ ਪਥਰਾਅ ਕੀਤਾ ਗਿਆ। ਇਸੇ ਤਰ੍ਹਾਂ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕੀਤਾ ਗਿਆ ਹੈ। 

PunjabKesari
ਇਸ ਬੰਦ ਨੂੰ ਦੇਖਦੇ ਹੋਏ ਪੰਜਾਬ 'ਚ ਸਾਰੀਆਂ ਸਿੱਖਿਆ ਸੰਸਥਾਵਾਂ, ਟਰਾਂਸਪੋਰਟ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸੂਬੇ 'ਚ ਅੱਜ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਜਲੰਧਰ ਦੇ ਗਾਜ਼ੀ ਗੁੱਲਾ ਫਾਟਕ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਟਰੇਨ ਰੋਕਣ ਦੀ ਖਬਰ ਵੀ ਆ ਰਹੀ ਹੈ। ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਉਥੇ ਹੀ ਵਾਲਮੀਕਿ ਸੰਗਠਨਾਂ ਅਤੇ ਦਲਿਤ ਭਾਈਚਾਰੇ ਵੱਲੋਂ ਫਿਰੋਜ਼ਪੁਰ ਸ਼ਹਿਰ ਦੀ ਰੇਲਵੇ ਕ੍ਰਾਸਿੰਗ 'ਤੇ ਫਾਜ਼ਿਲਕਾ ਪ੍ਰੀਤਮ ਪੁਲਸ ਫੋਰਸ ਸਮੇਤ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਰੋਸ ਜ਼ਾਹਰ ਕਰ ਰਹੇ ਲੋਕਾਂ ਨੂੰ ਸਮਝਾਇਆ ਅਤੇ ਕਾਨੂੰਨ ਵਿਵਸਥਾ ਅਤੇ ਆਪਸੀ ਭਾਈਚਾਰੇ ਬਣਾਏ ਰੱਖਣ ਦੀ ਅਪੀਲ ਕੀਤੀ। ਐੱਸ. ਐੱਸ. ਪੀ. ਫਿਰੋਜ਼ਪੁਰ ਵੱਲੋਂ ਸਮਝਾਏ ਜਾਣ 'ਤੇ ਰੋਸ ਜ਼ਾਹਰ ਕਰ ਰਹੇ ਲੋਕਾਂ ਵੱਲੋਂ ਰੇਲਗੱਡੀ ਨੂੰ ਜਾਣ ਦਿੱਤਾ ਗਿਆ। 
ਉਥੇ ਹੀ ਲੁਧਿਆਣਾ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਅਤੇ ਸਾਰੇ ਮੁੱਖ ਚੌਕਾਂ 'ਤੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਬੱਸਾਂ ਸਮੇਤ ਇੰਟਰਨੈੱਟ, ਸਕੂਲ-ਕਾਲਜ ਸਾਰੇ ਬੰਦ ਰਹੇ। ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਬੰਦ ਤੋਂ ਬਾਹਰ ਰੱਖਿਆ ਗਿਆ ਹੈ। ਪੁਲਸ ਮੁਤਾਬਕ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ। ਪੁਲਸ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਲਈ ਵਚਨਬੱਧ ਹੈ। 

PunjabKesari
ਦੱਸਣਯੋਗ ਐੱਸ.ਸੀ/ਐੱਸ.ਟੀ ਐਕਟ 'ਤੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਦੇ ਬਾਅਦ ਵਿਰੋਧੀ ਧਿਰ ਦੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੋਦੀ ਸਰਕਾਰ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਦਾਖਲ ਕਰਨ ਵਾਲੀ ਹੈ। ਕੇਂਦਰੀ ਕਾਨੂੰਨ ਮੰਤਰਾਲਾ ਨੇ ਐੱਸ.ਸੀ/ਐੱਸ.ਟੀ ਐਕਟ 'ਤੇ ਸੁਪਰੀਮ ਕੋਰਟ ਪੂਨਰ ਵਿਚਾਰ ਪਟੀਸ਼ਨ ਦਾਖਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।


Related News