ਭਾਖੜਾ ਨਹਿਰ ਵਿਚ ਡਿੱਗੀ ਇਨੋਵਾ ਕਾਰ, ਗੋਤਾਖੋਰਾਂ ਵੱਲੋਂ ਕਾਰ ਸਵਾਰਾਂ ਦੀ ਭਾਲ ਜਾਰੀ
Wednesday, Jul 14, 2021 - 06:06 PM (IST)
ਰੂਪਨਗਰ (ਸੱਜਣ ਸੈਣੀ, ਸ਼ਰਮਾ)- ਰੂਪਨਗਰ ਵਿਖੇ ਭਾਖੜਾ ਨਹਿਰ ਵਿਚ ਇਨੋਵਾ ਕਾਰ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰ ਵਿਚ ਦੋ ਲੋਕ ਸਵਾਰ ਸਨ। ਰੋਪੜ ਦੇ ਮਲਕਪੁਰ ਨਜ਼ਦੀਕ ਭਾਖੜਾ ਨਹਿਰ ਦੇ ਵਿੱਚ ਇਹ ਇਨੋਵਾ ਕਾਰ ਡਿੱਗੀ, ਜਿਸ ਨੂੰ ਲੱਭਣ ਦੇ ਲਈ ਪੁਲਸ ਵੱਲੋਂ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਗੋਤਾਖੋਰ ਲਗਾਤਾਰ ਸਵੇਰ ਤੋਂ ਇਨੋਵਾ ਕਾਰ ਦੀ ਭਾਲ ਕਰ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਨਹਿਰ ਦੇ ਵਿਚੋਂ ਇਨੋਵਾ ਕਾਰ ਨਹੀਂ ਲੱਭੀ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 21(205) ਘਨੌਲੀ ਰੂਪਨਗਰ ਸੜਕ 'ਤੇ ਪਿੰਡ ਅਹਿਮਦਪੁਰ ਨੇੜਕੇ ਨੇੜੇ ਭਾਖੜਾ ਨਹਿਰ ਤੇ ਬਣੇ ਪੁਲ ਕੋਲ ਹਿਮਾਚਲ ਨੰਬਰ ਐੱਚ. ਪੀ. 24 ਡੀ. 2400 ਇਨੋਵਾ ਕਾਰ ਨਹਿਰ ’ਚ ਡਿੱਗਣ ਕਾਰਨ ਚਾਲਕ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਪੁਲਸ ਚੌਂਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਰਣਵੀਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੈਟਰੋਲਿੰਗ ਹਾਈਵੇਅ ਪੁਲਸ ਮੁਲਾਜ਼ਮਾਂ ਏ. ਐੱਸ. ਆਈ. ਪਰਮਜੀਤ ਸਿੰਘ ਅਤੇ ਲਖਵਿੰਦਰ ਸਿੰਘ ਲੱਕੀ ਨੇ ਜਾਣਕਾਰੀ ਦਿੱਤੀ ਕਿ ਇਕ ਇਨੋਵਾ ਕਾਰ ਉਕਤ ਪੁਲ ਦੇ ਨਜ਼ਦੀਕ ਨਹਿਰ ’ਚ ਡਿੱਗ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਮੌਕੇ 'ਤੇ ਆ ਕੇ ਵੇਖਿਆ ਤਾਂ ਨਹਿਰ ਵੱਲ ਨੂੰ ਇਕ ਕਾਰ ਦੇ ਟਾਇਰਾਂ ਦੇ ਨਿਸ਼ਾਨ ਵਿਖੇ।
ਇਹ ਵੀ ਪੜ੍ਹੋ: ਜਲੰਧਰ: ਵਿਆਹ ਦਾ ਕਾਰਡ ਦੇਣ ਆਏ ਅਣਪਛਾਤਿਆਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਗਨ ਪੁਆਇੰਟ ’ਤੇ ਕੀਤੀ ਲੁੱਟ
ਇਸ ਸਬੰਧੀ ਨਹਿਰ ’ਚ ਡਿੱਗੀ ਕਾਰ ਦਾ ਪਤਾ ਲਗਾਉਣ ਲਈ ਰੂਪਨਗਰ ਤੋਂ ਗੋਤਾਖੋਰਾਂ ਨੂੰ ਸੂਚਨਾ ਦਿੱਤੀ ਗਈ। ਜਦੋਂ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਆਏ ਗੋਤਾਖੋਰਾਂ ਦੁਆਰਾ ਨਹਿਰ ’ਚ ਭਾਲ ਕੀਤੀ ਗਈ ਤਾਂ ਇਕ ਇਨੋਵਾ ਕਾਰ ਨਹਿਰ ’ਚ ਡਿੱਗੀ ਹੋਣ ਬਾਰੇ ਪਤਾ ਲੱਗਿਆ ਤਾਂ ਗੋਤਾਖੋਰਾਂ ਦੁਆਰਾ ਜੱਦੋ-ਜਹਿਦ ਤੋਂ ਬਾਅਦ ਤੋਂ ਬਾਅਦ ਰਿਕਵਰੀ ਵੈਨ ਨੂੰ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਨਹਿਰ ਵਿੱਚੋਂ ਇਨੋਵਾ ਕਾਰ ਤਾਂ ਬਾਹਰ ਕੱਢ ਲਈ ਗਈ ਪਰ ਇਨੋਵਾ ਕਾਰ ਦੇ ਡਰਾਈਵਰ ਅਤੇ ਕੰਡਕਟਰ ਸਾਈਡ ਦਾ ਸ਼ੀਸ਼ਾ ਖੁੱਲ੍ਹਿਆ ਹੋਇਆ ਕਾਰਨ ਕਾਰ ਚਾਲਕ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਏ।
ਉਸ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਉਸ ਨੇ ਦੱਸਿਆ ਕਿ ਕਾਰ ’ਚ ਉਨ੍ਹਾਂ ਨੂੰ ਕੁਝ ਕਾਗਜ਼ ਮਿਲੇ ਹਨ, ਜਿਸ ਤੋਂ ਪਤਾ ਲੱਗਾ ਹੈ ਕਾਰ ਨੂੰ ਠਕੇਦਾਰ ਸੁਭਾਸ਼ ਗਰਗ ਪੁੱਤਰ ਗੀਤਾ ਰਾਮ ਵਾਸੀ ਨੈਣਾ ਦੇਵੀ ਬਿਲਾਸਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਅਤੇ ਉਹ ਘਰੋਂ ਰੋਜ਼ ਵਾਂਗ ਆਪਣੇ ਕੰਮ ਲਈ ਗਿਆ ਸੀ। ਫਿਲਹਾਲ ਪੁਲਸ ਵੱਲੋਂ ਇਨੋਵਾ ਕਾਰ ਨੂੰ ਆਪਣੇ ਕਬਜੇ ’ਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।