ਦਿਲ ਕੰਬਾਉਣ ਵਾਲੀ ਖ਼ਬਰ, ਭਾਖੜਾ ਨਹਿਰ ਕੰਢੇ ਖੜ੍ਹੇ ਪਤੀ-ਪਤਨੀ ਹਵਾ ਦੇ ਝਟਕੇ ਨਾਲ ਨਹਿਰ ’ਚ ਰੁੜ੍ਹੇ
Tuesday, Mar 30, 2021 - 07:30 PM (IST)
ਸਮਾਣਾ (ਦਰਦ)- ਮੰਗਲਵਾਰ ਸਵੇਰੇ ਕਲਾਇਤ (ਕੈਥਲ) ਤੋਂ ਆ ਰਹੇ ਪਤੀ-ਪਤਨੀ ਦਾ ਨਹਿਰ ਵਿਚ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਭਾਖੜਾ ਨਹਿਰ ਕੰਢੇ ਹਾਜ਼ਰ ਕੁਝ ਤੈਰਾਕ ਨੌਜਵਾਨਾਂ ਵੱਲੋਂ ਤਰੁੰਤ ਕੀਤੀ ਗਈ ਕੋਸ਼ਿਸ਼ ਨਾਲ ਦੋਵਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਡਾਕਟਰਾਂ ਵੱਲੋ ਪਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਰਾਜੇਸ਼ (55) ਪੁੱਤਰ ਕੁਲਵੰਤ ਰਾਏ ਨਿਵਾਸੀ ਕਲਾਇਤ ਜਿਲ੍ਹਾ ਕੈਂਥਲ ਦੇ ਵਜੋਂ ਹੋਈ। ਸੂਚਨਾ ਮਿਲਣ ਤੇ ਸਿਵਲ ਹਸਪਤਾਲ ਸਮਾਣਾ ਪਹੁੰਚੇ ਪ੍ਰੀਵਾਰਕ ਮੈਂਬਰਾਂ ਅਨੁਸਾਰ ਕਰੀਬ 30 ਸਾਲ ਤੋਂ ਵਿਆਹੁਤਾ ਜੀਵਨ ਵਿਚ ਘਰ ਕੋਈ ਔਲਾਦ ਨਹੀਂ ਹੋਈ ਸੀ ਜਿਸ ਕਾਰਨ ਉਹ ਆਪਣੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਪ੍ਰੈਲ ’ਚ ਹੋਵੇਗਾ ਕੋਰੋਨਾ ਦਾ ਸਿਖ਼ਰ, ਪੰਜਾਬ ਸਰਕਾਰ ਨੇ ਵਧਾਈ ਕਰਫਿਊ ਦੀ ਮਿਆਦ
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਨਾ ਦੇ ਏ.ਐਸ.ਆਈ. ਲਾਲੀ ਰਾਮ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਦੀ ਪਤਨੀ ਵੀਨਾ ਰਾਣੀ ਵੱਲੋਂ ਦਰਜ਼ ਕਰਵਾਏ ਬਿਆਨਾਂ ਅਨੁਸਾਰ ਮੰਗਲਵਾਰ ਸਵੇਰੇ ਉਹ ਆਪਣੇ ਪਤੀ ਨਾਲ ਬਾਇਕ ਤੇ ਸਵਾਰ ਹੋ ਕੇ ਕਲਾਇਤ ਤੋਂ ਸਮਾਣਾ ਵੱਲ ਆ ਰਹੇ ਸਨ ਕਿ ਨਹਿਰ ਕੰਢੇ ਮੱਛੀਆਂ ਨੂੰ ਆਟਾ ਪਾਉਣ ਲਈ ਸ਼ਹਿਰ ਦੇ ਬਾਹਰ ਸਥਿਤ ਭਾਖੜਾ ਨਹਿਰ ਦੇ ਪੁਲ ਨੇੜੇ ਮੋਟਰਸਾਇਕਲ ਖੜ੍ਹਾ ਕਰਕੇ ਰੁਕ ਗਏ ਤੇ ਨਹਿਰ ਦੇ ਕੰਢੇ ’ਤੇ ਖੜੇ ਹੋਏ ਸੀ ਕਿ ਤੇਜ਼ ਹਵਾ ਕਾਰਨ ਭਾਖੜਾ ਨਹਿਰ ਜਾ ਡਿੱਗੇ। ਸਿਟੀ ਪੁਲਸ ਨੇ ਵੀਨਾ ਰਾਣੀ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸਕੂਲਾਂ ’ਚ ਦਾਖ਼ਲਿਆਂ ਸੰਬੰਧੀ ਨਵੇਂ ਹੁਕਮ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?