ਭਾਈ ਮਹਾਲਮ ਨੂੰ ਹਸਪਤਾਲ ''ਚ ਡੱਕਣ ਨਾਲ ਸਿੰਘਾਂ ਦਾ ਰੋਸ ਘਟਣ ਵਾਲਾ ਨਹੀਂ : ਭਾਈ ਖੋਸੇ

12/23/2019 5:09:03 PM

ਸੁਲਤਾਨਪੁਰ ਲੋਧੀ (ਸੋਢੀ) : ਭਾਈ ਲਖਵੀਰ ਸਿੰਘ ਮਹਾਲਮ ਨੂੰ ਜ਼ਬਰਦਸਤੀ ਹਸਪਤਾਲ 'ਚ ਡੱਕਣ ਨਾਲ ਸਿੰਘਾਂ 'ਚ ਰੋਸ ਘਟਣ ਵਾਲਾ ਨਹੀਂ। ਸਰਕਾਰ ਇਕ ਸਿੱਖ ਵੱਲੋਂ ਕੀਤੀ ਹੋਈ ਅਰਦਾਸ ਨੂੰ ਤੋੜਨ ਦੀ ਬੱਜਰ ਗੁਨਾਹ ਕਰ ਰਹੀ ਹੈ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਨੇ ਗੱਲਬਾਤ ਕਰਦਿਆਂ ਰਹੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਖਾਧੀ ਸਹੁੰ ਯਾਦ ਕਰਵਾਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਤੋਂ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਭਾਈ ਮਹਾਲਮ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ 12ਵੇਂ ਦਿਨ ਵੀ ਜਾਰੀ ਰਹੀ।

PunjabKesari

ਭੁੱਖ ਹੜਤਾਲ 'ਤੇ ਬੈਠੇ ਭਾਈ ਮਹਾਲਮ ਨੂੰ ਪੁਲਸ ਨੇ ਆਪਣੀ ਨਿਗਰਾਨੀ 'ਚ ਸਿਵਲ ਹਸਪਤਾਲ ਸੁਲਤਾਨਪੁਰ ਵਿਖੇ ਦਾਖਲ ਕਰਵਾਇਆ ਹੈ ਜਿਥੇ ਡਾਕਟਰਾਂ ਵਲੋਂ ਭਾਈ ਮਹਾਲਮ ਦਾ ਇਲਾਜ ਚੱਲ ਰਿਹਾ ਹੈ, ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸਾਹਮਣੇ ਧਰਨੇ ਵਾਲੇ ਸਥਾਨ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਸਬੰਧਿਤ 5 ਨਵੇਂ ਸਿੰਘਾਂ ਵਲੋਂ ਮੋਰਚਾ ਸੰਭਾਲਿਆ ਗਿਆ। ਜਿਨ੍ਹਾਂ ਪੂਰਾ ਦਿਨ ਸ਼ਾਂਤਮਈ ਰੋਸ ਧਰਨਾ ਦਿੱਤਾ ਅਤੇ ਬਾਣੀ ਪੜ੍ਹੀ ਅਤੇ ਵਾਹਿਗੁਰੂ ਸਿਮਰਨ ਕੀਤਾ। ਧਰਨੇ 'ਤੇ ਬੈਠੇ 5 ਸਿੰਘਾਂ 'ਚ ਬਾਬਾ ਗੋਪਾਲ ਸਿੰਘ ਕੋਟ ਈਸੇ ਖਾਂ ਜ਼ੀਰਾ, ਬਾਬਾ ਮਹਿੰਦਰ ਸਿੰਘ ਅਮੀ ਵਾਲਾ ਧਰਮਕੋਟ, ਬਾਬਾ ਸੁਖਵਿੰਦਰ ਸਿੰਘ ਹੋਲਾਂਵਾਲੀ (ਜੀਰਾ), ਬਾਬਾ ਹਰਵਿੰਦਰ ਸਿੰਘ ਚੱਕਾਂ, ਬਾਬਾ ਜਗਦੇਵ ਸਿੰਘ ਨਕੋਦਰ ਨੇ ਧਰਨਾ ਦਿੱਤਾ।


Anuradha

Content Editor

Related News