ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬਿਆਨ ਕੀਤੀ ''ਹੀਰੇ ਜੜਿਆ ਮੋਬਾਇਲ ਤੇ ਔਡੀ'' ਰੱਖਣ ਦੀ ਅਸਲੀਅਤ

11/18/2017 9:47:37 AM

ਜਲੰਧਰ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ 'ਜਗਬਾਣੀ' ਨਾਲ ਖਾਸ ਮੁਲਾਕਾਤ ਦੌਰਾਨ ਪੰਜਾਬ ਦੇ ਕਈ ਬੀਤੇ ਅਤੇ ਮੌਜੂਦਾ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਅਕਸਰ ਉਨ੍ਹਾਂ ਕੋਲ ਹੀਰੇ ਜੜਿਆ ਮੋਬਾਇਲ, ਆਡੀ ਗੱਡੀ ਅਤੇ ਕਾਫਲੇ ਚਰਚਾ ਦਾ ਵਿਸ਼ਾ ਬਣਦੇ ਹਨ, ਇਸ ਪਿੱਛੇ ਕੀ ਸੱਚਾਈ ਹੈ ਤਾਂ ਇਸ ਦਾ ਜਵਾਬ ਦਿੰਦਿਆ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਹੀਰੇ ਜੜਿਆ ਮੋਬਾਇਲ ਅਤੇ ਔਡੀ ਕਾਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਅਸਲ 'ਚ ਉਨ੍ਹਾਂ ਨੂੰ ਇਕ ਆਡੀਓ ਕੰਪਨੀ ਨੇ ਕੈਸਟਾਂ ਸਭ ਤੋਂ ਵੱਧ ਵਿਕਣ ਦੀ ਖੁਸ਼ੀ 'ਚ ਇਕ ਲੈਂਡ ਕਰੂਜ਼ਰ ਗੱਡੀ ਖਰੀਦ ਕੇ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਬੁਲਟ ਪਰੂਫ ਗੱਡੀ ਹੈ। ਰਹੀ ਗੱਲ ਕਾਫਲੇ ਦੀ ਤਾਂ ਉਨ੍ਹਾਂ ਕੋਲ ਸਿਰਫ ਇਕ ਜਾਂ ਦੋ ਗੱਡੀਆਂ ਹੀ ਚੱਲਦੀਆਂ ਹਨ, ਜਿਸ 'ਚ ਉਨ੍ਹਾਂ ਦੇ ਜੱਥੇ ਦੇ ਸਾਥੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੀਰੇ ਜੜਿਆ ਮੋਬਾਇਲ ਰੱਖਣ ਵਾਲੀ ਗੱਲ ਤਾਂ ਬਿਲਕੁਲ ਝੂਠ ਹੈ। 


Related News