ਪੰਜਾਬ ਕਾਂਗਰਸ, ਸਰਕਾਰ ਤੇ ਪੰਜਾਬ ਪੁਲਸ ਤੋਂ ਇਨਸਾਫ਼ ਦੀ ਉਮੀਦ ਖ਼ਤਮ : ਬਲਦੀਪ ਸਿੰਘ

Thursday, Feb 10, 2022 - 02:03 PM (IST)

ਪੰਜਾਬ ਕਾਂਗਰਸ, ਸਰਕਾਰ ਤੇ ਪੰਜਾਬ ਪੁਲਸ ਤੋਂ ਇਨਸਾਫ਼ ਦੀ ਉਮੀਦ ਖ਼ਤਮ : ਬਲਦੀਪ ਸਿੰਘ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਬਲਦੀਪ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪੰਜਾਬ ਪੁਲਸ ਦੇ ਉੱਚ ਅਧਿਕਾਰੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜਵਾਬਦੇਹੀ ਨੂੰ ਨਾ ਨਿਭਾਉਂਦੇ ਹੋਏ ਪੰਜਾਬ ਦੀ ਸੱਭਿਆਚਾਰਕ ਧਰੋਹਰ ਨੂੰ ਨਸ਼ਟ ਹੋਣ ਦਿੱਤਾ। ਹੁਣ ਕਿਸ ਹੱਕ ਨਾਲ ਪੰਜਾਬ ਦੀ ਜਨਤਾ ਤੋਂ ਇਹ ਆਗੂ ਵੋਟਾਂ ਮੰਗ ਰਹੇ ਹਨ। ਭਾਈ ਬਲਦੀਪ ਨੇ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਅਤੇ ਕੈਪਟਨ 'ਤੇ ਸਵਾਲੀਆ ਨਿਸ਼ਾਨ ਚੁੱਕਦੇ ਹੋਏ ਕਿਹਾ ਕਿ ਇਹ ਆਗੂ ਆਪਣੀ ਸੱਭਿਆਚਾਰਕ ਅਮਾਨਤ ਤਾਂ ਬਚਾ ਨਹੀਂ ਪਾਏ, ਪੰਜਾਬ ਦੀ ਜਨਤਾ ਦੇ ਮਸਲਿਆਂ ਦਾ ਕੀ ਹੱਲ ਕਰਨਗੇ।

ਭਾਈ ਬਲਦੀਪ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਸਾਡਾ ਵੋਟ ਬਹੁਤ ਕੀਮਤੀ ਹੈ ਅਤੇ ਇਸ ਪੰਜਾਬ ਦੀ ਅਮਾਨਤ ਦੇ ਕਾਤਲਾਂ ਨੂੰ ਵੋਟ ਪਾ ਕੇ ਆਪਣਾ ਵੋਟ ਬਰਬਾਦ ਨਾ ਕਰੋ। ਭਾਈ ਬਲਦੀਪ ਨੇ ਦੱਸਿਆ ਕਿ 13 ਮਈ, 2018 ਨੂੰ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕਿਲਾ ਸਰਾਏ ਵਿੱਚ ਭਾਈ ਬਲਦੀਪ ਸਿੰਘ 'ਤੇ ਹਮਲੇ ਦੇ ਸਬੰਧ ਵਿੱਚ ਰਾਜ ਸਰਕਾਰ ਜਾਂ ਪੁਲਸ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।

ਇਸ ਲਈ ਅਸੀਂ ਮਜਬੂਰਨ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਨਿਆਂ ਦੀ ਮੰਗ ਕਰ ਰਹੇ ਹਾਂ। ਪੁਲਸ ਮੁਲਾਜ਼ਮਾਂ ਵੱਲੋਂ ਨਸ਼ਟ ਕੀਤੀ ਗਈ ਅਤੇ ਚੋਰੀ ਕੀਤੀ ਗਈ ਸਮੱਗਰੀ ਜਿਸ ਵਿੱਚ ਮੁੱਲਵਾਨ ਪਾਂਡੂਲਿੱਪੀਆਂ ਅਤੇ ਮੁੱਲਵਾਨ ਲੇਖ, ਸਮੱਗਰੀ, ਔਜ਼ਾਰ ਆਦਿ ਸ਼ਾਮਲ ਹਨ, ਹੁਣ ਵੀ ਗਾਇਬ ਹਨ। ਸੰਸਾਰ ਪ੍ਰਸਿੱਧ ਸੂਖਮ ਅਤੇ ਭੌਤਿਕ ਵਿਰਾਸਤ ਦੇ ਰੱਖਿਅਕ ਅਤੇ ਪੁੰਨ ਨਿਰਮਾਤਾ ਭਾਈ ਬਲਦੀਪ ਸਿੰਘ, ਮਹਾਨ ਸੰਗੀਤਕਾਰ, ਕਵੀ, ਲੇਖਕ, ਪੰਜਾਬ ਦੇ ਪਰਮ ਮ੍ਰਦੰਗਾਚਾਰਿਆ ਅਤੇ 2014 ਵਿੱਚ ਲੋਕ ਸਭਾ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਮੁਅੱਤਲ ਆਗੂ ਬਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਉਣ ਅਤੇ ਪੰਜਾਬ ਦੀ ਅਮਾਨਤ ਲਈ ਮਜਬੂਰਨ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਵੇਗਾ।
 


author

Babita

Content Editor

Related News