ਭਗਵੰਤ ਮਾਨ ਪਹਿਲਾਂ ਤੀਜੇ, ਫਿਰ ਦੂਜੇ ਅਤੇ ਹੁਣ ਆਏ ਪਹਿਲੇ ’ਤੇ

Friday, Mar 11, 2022 - 12:22 PM (IST)

ਚੰਡੀਗੜ੍ਹ ਰਮਨਜੀਤ) : ਪਿੰਡ ਸਤੌਜ ਦੀਆਂ ਗਲੀਆਂ ਤੋਂ ਹੁੰਦੇ ਹੋਏ ਪੰਜਾਬ ਦੀ ਰਾਜਨੀਤੀ ’ਚ ਤੂਫਾਨ ਖੜ੍ਹਾ ਕਰਨ ਵਾਲੇ ਭਗਵੰਤ ਮਾਨ ਨੇ ਪੌੜੀ-ਦਰ-ਪੌੜੀ ਸਫਲਤਾ ਹਾਸਲ ਕਰਦੇ ਹੋਏ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ। 2012 ਵਿਚ ਪੰਜਾਬ ਪੀਪਲਜ਼ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਲਹਿਰਾ ਵਿਧਾਨਸਭਾ ਖੇਤਰ ਤੋਂ ਆਪਣੀ ਪਹਿਲੀ ਚੋਣ ਵਿਚ ਭਗਵੰਤ ਮਾਨ ਨੂੰ 26136 ਵੋਟਾਂ ਨਾਲ ਤੀਜਾ ਸਥਾਨ ਮਿਲਿਆ ਸੀ, ਜਦੋਂਕਿ ਦੂਜੀ ਵਾਰ ਵਿਧਾਇਕ ਦੀ ਚੋਣ ਭਗਵੰਤ ਮਾਨ ਨੇ ਜਲਾਲਾਬਾਦ ਤੋਂ 2017 ਵਿਚ ਲੜੀ ਸੀ, ਜਿੱਥੇ ਉਨ੍ਹਾਂ ਨੂੰ 56771 ਵੋਟਾਂ ਨਾਲ ਦੂਜਾ ਸਥਾਨ ਮਿਲਿਆ ਸੀ ਪਰ ਇਸ ਵਾਰ ਤੀਜੀ ਕੋਸ਼ਿਸ਼ ਵਿਚ ਭਗਵੰਤ ਮਾਨ ਨੇ ਧੂਰੀ ਤੋਂ ਜਿੱਤ ਦਰਜ ਕੀਤੀ ਹੈ। ਪਹਿਲੀ ਵਾਰ ਵਿਧਾਇਕ ਦੀ ਚੋਣ ਜਿੱਤਣ ਵਾਲੇ ਭਗਵੰਤ ਮਾਨ ਵਿਧਾਇਕ ਦੇ ਤੌਰ ’ਤੇ ਆਪਣੀ ਪਹਿਲੀ ਹੀ ਪਾਰੀ ਵਿਚ ਰਾਜ ਦੀ ਰਾਜਨੀਤਕ ਤੌਰ ’ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸੰਭਾਲਣਗੇ। ਇਹ ਵੀ ਰਿਕਾਰਡ ਦੀ ਗੱਲ ਹੈ ਕਿ ਪਹਿਲੀ ਵਾਰ ਵਿਧਾਇਕ ਬਣਨ ਵਾਲਾ ਨੇਤਾ ਮੁੱਖ ਮੰਤਰੀ ਬਣੇਗਾ ਅਤੇ ਇਹ ਵੀ ਪਹਿਲੀ ਹੀ ਵਾਰ ਹੋਵੇਗਾ ਕਿ ਪ੍ਰਦੇਸ਼ ਦੀ ਵਿਧਾਨਸਭਾ ਵਿਚ ਕੋਈ ਵੀ ਸਾਬਕਾ ਮੁੱਖ ਮੰਤਰੀ ਸਦਨ ਵਿਚ ਮੌਜੂਦ ਨਹੀਂ ਹੋਵੇਗਾ, ਨਾ ਤਾਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ ਧਿਰ ਜਾਂ ਵਿਰੋਧੀ ਧਿਰ ਵਿਚ ਬੈਠਦੇ ਹੀ ਰਹੇ ਹਨ।       

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸ਼ੁੱਕਰਵਾਰ ਸਵੇਰੇ ਦਿੱਲੀ ਲਈ ਰਵਾਨਾ ਹੋਏ। ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਹੁੰ ਚੁੱਕ ਸਮਾਰੋਹ ਲਈ ਉਹ ਅੱਜ ਸ਼ਾਮ ਤੱਕ ਤਾਰੀਖ਼ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਉਹ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਇਸ ਤੋਂ ਬਾਅਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕਣਗੇ।


Anuradha

Content Editor

Related News