ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

Tuesday, Aug 23, 2022 - 06:15 PM (IST)

ਚੰਡੀਗੜ੍ਹ : ਬੀਤੀ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ’ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮਾਨ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਨੂੰ ਲੁੱਟਿਆ ਹੈ, ਉਸ ਤੋਂ ਹਿਸਾਬ ਕਿਤਾਬ ਲਿਆ ਜਾਵੇਗਾ। ਇਹ ਗ੍ਰਿਫਤਾਰੀ ਵੀ ਉਸੇ ਦਾ ਹਿਸਾਬ ਦਾ ਨਤੀਜਾ ਹੈ।

ਇਹ ਵੀ ਪੜ੍ਹੋ : ਭੋਗਪੁਰ ਨਾਲ ਸੰਬੰਧਤ 16 ਸਾਲਾ ਜਪਗੋਬਿੰਦ ਸਿੰਘ ਨੇ ਕੈਨੇਡਾ ’ਚ ਰਚਿਆ ਇਤਿਹਾਸ, ਸਾਰੀ ਦੁਨੀਆ ’ਚ ਹੋ ਰਹੇ ਚਰਚੇ

ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਖ਼ਿਲਾਫ ਸਬੂਤ ਮਿਲਣਗੇ, ਉਨ੍ਹਾਂ ਖ਼ਿਲਾਫ ਕਾਰਵਾਈ ਹੁੰਦੀ ਹੈ। ਜਦੋਂ ਆਸ਼ੂ ਮੰਤਰੀ ਸੀ, ਉਨ੍ਹਾਂ ਦਾ ਹੰਕਾਰ ਨਜ਼ਰ ਆਉਂਦਾ ਸੀ। ਉਹ ਸਰਕਾਰੀ ਅਫਸਰਾਂ ਨਾਲ ਕਿਵੇਂ ਗੱਲ ਕਰਦੇ ਸੀ। ਮਾਨ ਨੇ ਕਿਹਾ ਕਿ ਪਹਿਲਾਂ ਆਸ਼ੂ ਚੰਡੀਗੜ੍ਹ ਆ ਕੇ ਕਹਿ ਰਹੇ ਸੀ ਕਿ ਸਾਨੂੰ ਫੜੋ, ਹੁਣ ਫੜ ਲਿਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਇਸ ਤਹਿਤ ਹੀ ਨਵੀਂਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰਤੀ ਵਿਚ ਕੋਈ ਰਿਸ਼ਤੇਦਾਰੀ, ਸਿਫਾਰਸ਼ ਜਾਂ ਪੈਸਾ ਨਹੀਂ ਚੱਲ ਰਿਹਾ ਹੈ। ਭਰਤੀ ਉਮੀਦਵਾਰ ਦੀ ਆਪਣੀ ਯੋਗਤਾ ’ਤੇ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦੀ DGP ਨੂੰ ਚਿੱਠੀ, ਲਾਰੈਂਸ ਬਿਸ਼ਨੋਈ ਤੇ ਭਗਵਾਨਪੁਰੀਆ ’ਤੇ ਹਮਲਾ ਕਰਨ ਦੀ ਤਿਆਰੀ ’ਚ ਬੰਬੀਹਾ ਗੈਂਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News