''ਭਗਵੰਤ ਮਾਨ ਨੂੰ ਭੇਜਿਆ ਜਾਵੇ ਨਸ਼ਾ ਛੁਡਾਓ ਕੇਂਦਰ''

08/02/2016 2:11:16 PM

ਨਵੀਂ ਦਿੱਲੀ\ਚੰਡੀਗੜ੍ਹ : ਸੰਸਦ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੰਸਦ ਦੇ ਖਰਚੇ ''ਤੇ ਨਸ਼ਾ ਛੁਡਾਓ ਕੇਂਦਰ ਭੇਜਣ ਦੀ ਮੰਗ ਕੀਤੀ ਗਈ ਹੈ। ਇਹ ਮੰਗ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਗਿਰੀ ਅਤੇ ਹਰਿੰਦਰ ਸਿੰਘ ਖਾਲਸਾ ਵਲੋਂ ਲੋਕ ਸਭਾ ਸਪੀਕਰ ਨੂੰ ਕੀਤੀ ਗਈ ਹੈ। ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਮਾਨ ਨੂੰ ਸੰਸਦ ਦੇ ਖਰਚੇ ''ਤੇ ਰਿਹੈਬ ਸੈਂਟਰ ਭੇਜਿਆ ਜਾਵੇ। ਇੰਨਾ ਹੀ ਨਹੀਂ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਸ਼ਰਾਬ ਦੀ ਆਦਤ ਛੁੱਟਣ ਤੋਂ ਬਾਅਦ ਹੀ ਭਗਵੰਤ ਮਾਨ ਨੂੰ ਸੰਸਦ ਵਿਚ ਆਉਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਆਗੂ ਹਰਿੰਦਰ ਸਿੰਘ ਖਾਲਸਾ ਨੇ ਭਗਵੰਤ ਮਾਨ ਤੋਂ ਸ਼ਰਾਬ ਦੀ ਬੋਅ ਆਉਣ ਦੀ ਗੱਲ ਕੀਤੀ ਸੀ ਅਤੇ ਉਨ੍ਹਾਂ ਸੀਪਕਰ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਸੀਟ ਭਗਵੰਤ ਮਾਨ ਦੇ ਕੋਲੋਂ ਬਦਲੀ ਜਾਵੇ।


Gurminder Singh

Content Editor

Related News