ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ
Monday, Dec 20, 2021 - 06:05 PM (IST)
ਦਸੂਹਾ (ਵੈੱਬ ਡੈਸਕ)— ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਅੱਜ ਦਸੂਹਾ ਵਿਖੇ ਜਨਸਭਾ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਚੰਨੀ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਅਕਾਲੀਆਂ ’ਤੇ ਵੀ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਰਕਾਰ ਨਹੀਂ ਸਗੋਂ ਮਜ਼ਾਕ ਚੱਲ ਰਿਹਾ ਹੈ। ਚਰਨਜੀਤ ਸਿੰਘ ਚੰਨੀ ’ਤੇ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਚੰਨੀ ਸਾਬ੍ਹ ਦੇ ਹਲਕੇ ’ਚ ਸਕੂਲਾਂ ਦੇ ਹਾਲਾਤ ਵੇਖਣ ਗਏ ਤਾਂ ਚੰਨੀ ਸਾਬ੍ਹ ਨੇ ਜਿੰਦਰੇ ਵੀ ਲਗਵਾ ਦਿੱਤੇ। ਉਨ੍ਹਾਂ ਕਿਹਾ ਕਿ ਚੰਨੀ ਤਾਂ ਕੁਝ ਵੀ ਕਹਿੰਦਾ ਹਹਿੰਦਾ ਹੈ ਕਿ ਮੈਂ ਗੁੜ ਬਣਾ ਲੈਂਦਾ ਹਾਂ, ਟੈਂਟ ਲਗਾ ਲੈਂਦਾ ਹਾਂ, ਮੱਝਾਂ ਚੋਅ ਲੈਂਦਾ ਹਾਂ, ਇਹ ਤਾਂ ਫਿਰ ਸਾਰੇ ਹੀ ਕਰ ਲੈਂਦੇ ਹਨ ਤਾਂ ਫਿਰ ਬਣਾ ਦਿਓ ਸਭ ਨੂੰ ਮੁੱਖ ਮੰਤਰੀ। ਉਨ੍ਹਾਂ ਕਿਹਾ ਕਿ ਇਹ ਕੋਈ ਗੱਲਾਂ ਹਨ, ਇਹ ਤਾਂ ਮਜ਼ਾਕ ਹੀ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਦਾ DGP ਚਟੋਪਾਧਿਆਏ ਵੱਲੋਂ ਗੰਭੀਰ ਨੋਟਿਸ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੇ ਫਤਵੇ ਦਾ ਮਜ਼ਾਕ ਬਣਾਇਆ ਹੈ। ਪੰਜਾਬ ਕਾਂਗਰਸ ਵਿਚ ਚੰਨੀ ਦੀ ਜਾਖੜ ਨਾਲ, ਜਾਖੜ ਦੀ ਬਾਜਵਾ ਨਾਲ, ਬਾਜਵਾ ਦੀ ਰੰਧਾਵਾ ਨਾਲ, ਰੰਧਾਵਾ ਦੀ ਰਵਨੀਤ ਬਿੱਟੂ ਨਾਲ, ਬਿੱਟੂ ਦੀ ਸਿੱਧੂ ਨਾਲ ਅਤੇ ਸਿੱਧੂ ਦੀ ਤਾਂ ਕਿਸੇ ਨਾਲ ਨਹੀਂ ਬਣਦੀ। ਪੰਜਾਬ ਵਿਚ ਸਰਕਾਰ ਨਹੀਂ ਮਜ਼ਾਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 80 ਦਿਨ ਤਾਂ ਕਾਂਗਰਸੀ ਇਕੱਠੇ ਨਹੀਂ ਰਹਿ ਸਕੇ ਤਾਂ ਇਹ ਪੰਜਾਬ ਦੇ ਬੱਚਿਆਂ ਦਾ ਭਵਿੱਖ ਵੀ ਬਣਾਉਣਗੇ। ਉਨ੍ਹਾਂ ਕਿਹਾ ਕਿ ਧਰਨਿਆਂ ’ਤੇ ਬੈਠੇ ਕੱਚੇ ਮੁਲਾਜ਼ਮਾਂ ਵਿਚੋਂ ਕੱਚੇ ਅਧਿਆਪਕ ਜਦੋਂ ਚੰਨੀ ਦੇ ਕੋਲ ਗਏ ਤਾਂ ਚੰਨੀ ਕਹਿੰਦਾ ਮੈਂ ਤਾਂ ‘ਆਪ’ ਕੱਚਾ ਮੁੱਖ ਮੰਤਰੀ ਤੁਰਿਆ ਫਿਰਦਾ ਹਾਂ, ਤੁਹਾਨੂੰ ਕਿਵੇਂ ਪੱਕਾ ਕਰਾਂ।
ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਰਚੀਆਂ ਜਾ ਰਹੀਆਂ ਨੇ ਸਾਜਿਸ਼ਾਂ
ਚੰਨੀ ਸਰਕਾਰ ਸਮੇਤ ਅਕਾਲੀਆਂ ਨੂੰ ਵੀ ਲੰਮੇਂ ਹੱਥੀਂ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਚੱਕੀ ਦੇ ਦੋ ਪੁੜ ਹਨ। ਚੱਕੀ ਦੇ ਥੱਲੇ ਵਾਲਾ ਪੁੜ ਨਹੀਂ ਘੁੰਮਦਾ ਹੁੰਦਾ, ਉਪਰ ਵਾਲਾ ਪੁੜ ਘੁੰਮਦਾ ਹੁੰਦਾ ਹੈ ਅਤੇ ਵਿਚਾਲੇ ਦਾਣੇ ਪਿੱਸਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਾਲੀ ਥੱਲੇ ਵਾਲਾ ਪੁੜ ਬਣ ਕੇ ਖੜ੍ਹੇ ਹਨ ਅਤੇ ਵਿਚਾਲੇ ਜਨਤਾ ਪਿੱਸ ਰਹੀ ਹੈ। ਚੰਨੀ ਤੇ ਸੁਖਬੀਰ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਕੱਲ੍ਹ ਅਸੀਂ ਕੀ ਬੋਲੇ ਹਾਂ। ਸੁਖਬੀਰ ਬਾਦਲ ਤਾਂ ਰੋਜ਼ ਹੀ ਝੂਠ ਬੋਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਚਾਦਰ ਵੱਲੇ ਬੰਦੇ ਬਦਲਣ ਦਾ ਹੈ ਅਤੇ ਸਾਨੂੰ ਚਾਦਰ ਵਾਲੇ ਬੰਦੇ ਬਦਲਣੇ ਪੈਣੇ ਹਨ। ਸਾਨੂੰ ਆਪ ਬਦਲਣਾ ਪੈਣਾ ਹੈ ਅਤੇ ਚਾਦਰ ਈਮਾਨਦਾਰਾਂ ਨੂੰ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ’ਤੇ ਤਿੱਖੇ ਨਿਸ਼ਾਨੇ ਸਾਧੇ।
ਇਹ ਵੀ ਪੜ੍ਹੋ: ਕਪੂਰਥਲਾ ਘਟਨਾ: SSP ਦਾ ਵੱਡਾ ਖ਼ੁਲਾਸਾ, ਬੇਅਦਬੀ ਨਹੀਂ ਚੋਰੀ ਕਰਨ ਆਇਆ ਸੀ ਨੌਜਵਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ