ਜੇ ‘ਆਪ’ ਜਿੱਤੀ ਤਾਂ ਭਗਵੰਤ ਮਾਨ ਹੋਵੇਗਾ ਰਿਮੋਟ ਕੰਟਰੋਲ ਵਾਲਾ CM : ਗੁਰਜੀਤ ਔਜਲਾ
Wednesday, Jan 19, 2022 - 07:50 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) - ਅੰਮ੍ਰਿਤਸਰ ਜ਼ਿਲ੍ਹੇ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਜਿਥੇ ਆਪਣੀ ਸਰਕਾਰ ਵਲੋਂ ਕੀਤੇ ਕੰਮਾਂ ਬਾਰੇ ਦੱਸਿਆ, ਉਥੇ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਤਿੱਖਾ ਹਮਲਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਚਾਹੇ ਸੂਬੇ ਵਿਚ ਲਾਕਡਾਊਨ ਲਗਾ ਰਿਹਾ ਪਰ ਜ਼ਰੂਰਤ ਅਨੁਸਾਰ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ। ਕੇਂਦਰ ਦੀ ਭਾਜਪਾ ਸਰਕਾਰ ਸਿਰਫ਼ ਕਿਸਾਨਾਂ ਨੂੰ ਖਦੇੜਨਾ ਚਾਹੁੰਦੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ ਵਿੱਚ 5 ਤੋਂ 10 ਰੁਪਏ ਤੱਕ ਪੈਟਰੋਲ-ਡੀਜ਼ਲ ਦੇ ਰੇਟਾਂ ਨੂੰ ਘੱਟ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਅਤੇ ਰੇਤ ਮਾਈਨਿੰਗ ਨੂੰ ਲੈ ਕੇ ਤਰੁਣ ਚੁੱਘ ਦਾ CM ਚੰਨੀ ’ਤੇ ਤਿੱਖਾ ਹਮਲਾ, ਮੰਗਿਆ ਅਹੁਦੇ ਤੋਂ ਅਸਤੀਫ਼ਾ
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਦਾ ਫ਼ਾਇਦਾ ਸੋਚਦੇ ਹੋਏ ਲਾਲ ਲਕੀਰ ਸਕੀਮ ਨੂੰ ਖ਼ਤਮ ਕਰ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੁਰਜੀਤ ਔਜਲਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਪਾਰਟੀ ਬਣਾਈ ਜਾ ਰਹੀ ਹੈ, ਅਸੀਂ ਇਸ ਦੇ ਖ਼ਿਲਾਫ਼ ਨਹੀਂ,ਕਿਉਂਕਿ ਇਹ ਲੋਕਤੰਤਰੀ ਦੇਸ਼ ਹੈ। ਹਰੇਕ ਨੂੰ ਆਪਣੀ ਆਵਾਜ਼ ਚੁੱਕਣ ਦਾ ਹੱਕ ਹੈ। ਕਿਸਾਨਾਂ ਵੱਲੋਂ ਬਣਾਈ ਪਾਰਟੀ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਬਾਕੀ ਫ਼ੈਸਲਾ ਲੋਕ ਕਰਨਗੇ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਉਣੀ ਹੈ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੁੰਵਰ ਵਿਜੈ ਪ੍ਰਤਾਪ ਤੇ ਅਨਿਲ ਜੋਸ਼ੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ (ਵੀਡੀਓ)
ਭਗਵੰਤ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ’ਤੇ ਔਜਲਾ ਨੇ ਕਿਹਾ ਕਿ ਭਗਵੰਤ ਮਾਨ ਸਿਰਫ਼ ਰਿਮੋਟ ਕੰਟਰੋਲ ਵਾਲਾ ਮੁੱਖ ਮੰਤਰੀ ਹੋਵੇਗਾ, ਜਿਸ ਦਾ ਰਿਮੋਟ ਅਰਵਿੰਦ ਕੇਜਰੀਵਾਲ ਕੋਲ ਹੋਵੇਗਾ। ਮੁੱਖ ਮੰਤਰੀ ਚੰਨੀ ਦੇ ਪਰਿਵਾਰਕ ਮੈਂਬਰਾਂ ’ਤੇ ਹੋਈ ਈ.ਡੀ. ਦੀ ਰੇਡ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਈ.ਡੀ. ਦੀਆਂ ਰੇਡਾਂ ਕਿਉਂ ਹੁੰਦੀਆਂ ਹਨ? ਇਸ ’ਚ ਭਾਜਪਾ ਦੀ ਚਾਲ ਹੈ। ਉਹ ਸਿਰਫ਼ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ 'ਤੇ ਰਾਘਵ ਚੱਢਾ ਦਾ ਵੱਡਾ ਬਿਆਨ, ਨਿਸ਼ਾਨੇ 'ਤੇ ਮੁੱਖ ਮੰਤਰੀ ਚੰਨੀ (ਵੀਡੀਓ)
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਦਿੱਲੀ ਦੀਆਂ ਸਰਹੱਦਾਂ ’ਤੇ ਇਕ ਸਾਲ ਤੋਂ ਵੱਧ ਚੱਲਿਆ, ਜਿਸ ’ਚ ਸਾਰੀਆਂ ਸਿਆਸੀ ਪਾਰਟੀ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕੀ। ਇਸ ਸਬੰਧ ’ਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਅੱਜ ਕਿਸਾਨਾਂ ਦੇ ਹੱਕ ਵਿਚ ਇਕ ਪੁਸਤਕ ਲਾਂਚ ਕੀਤੀ, ਜਿਸ ਦਾ ਨਾਮ "ਆਮਦਨੀ ਨਾ ਹੋਈ ਦੁੱਗਣੀ ਦਰਦ ਹੂਆ ਸੋ ਗੁਨਾ " ਰੱਖਿਆ, ਜਿਸ ਨੂੰ ਲਾਂਚ ਕਰਨ ਲਈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪ੍ਰੈੱਸ ਵਾਰਤਾ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ