ਡਰਾਮੇਬਾਜ਼ ਬਾਦਲਾਂ ਨੂੰ ਦੇਣਾ ਚਾਹੀਦੈ ਆਸਕਰ ਐਵਾਰਡ : ਭਗਵੰਤ ਮਾਨ

Sunday, Dec 09, 2018 - 05:20 PM (IST)

ਡਰਾਮੇਬਾਜ਼ ਬਾਦਲਾਂ ਨੂੰ ਦੇਣਾ ਚਾਹੀਦੈ ਆਸਕਰ ਐਵਾਰਡ : ਭਗਵੰਤ ਮਾਨ

ਸੰਗਰੂਰ : ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬਾਦਲ ਪਰਿਵਾਰ ਵਲੋਂ ਸ੍ਰੀ ਦਰਬਾਰ ਸਹਿਬ ਵਿਚ ਕੀਤੀ ਜਾ ਰਹੀ ਸੇਵਾ ਨੂੰ ਡਰਾਮੇਬਾਜ਼ੀ ਦੱਸਦੇ ਹੋਏ ਇਸ ਲਈ ਬਾਦਲ ਪਰਿਵਾਰ ਨੂੰ ਆਸਕਰ ਐਵਾਰਡ ਦੇਣ ਗੱਲ ਆਖੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਆਪਣੀ ਗਵਾਚੀ ਹੋਈ ਸਾਖ ਅਤੇ ਸਿਆਸੀ ਜ਼ਮੀਨ ਦੀ ਭਾਲ 'ਚ ਲੱਗੇ ਹੋਏ ਹਨ, ਜਿਸ ਕਾਰਨ ਇਹ ਸਾਰੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿਚ ਬਾਦਲ ਨਫਰਤ ਦੇ ਪਾਤਰ ਬਣ ਚੁੱਕੇ ਹਨ, ਹੁਣ ਉਹ ਜੋ ਮਰਜ਼ੀ ਕਰ ਲੈਣ ਲੋਕ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। 
ਬਾਦਲ ਪਰਿਵਾਰ ਤੋਂ ਸਵਾਲ ਪੁੱਛਦੇ ਹੋਏ ਮਾਨ ਨੇ ਕਿਹਾ ਕਿ ਹੁਣ ਅਚਾਨਕ ਪਛਚਾਤਾਪ ਦੀ ਯਾਦ ਕਿਵੇਂ ਆ ਗਈ। ਬਾਦਲ ਕਹਿੰਦੇ ਹਨ ਕਿ ਦਸ ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਣੀ ਹੈ ਪਰ ਬਾਦਲਾਂ ਨੇ ਪਾਪ ਕੀਤੇ ਹਨ ਤੇ ਪਾਪਾਂ ਦੀ ਮੁਆਫੀ ਨਹੀਂ ਹੁੰਦੀ।
ਅੱਗੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਹੀਂ ਬੁਲਾਇਆ, ਇਹ ਆਪਣੀ ਮਰਜ਼ੀ ਨਾਲ ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰ ਰਹੇ ਹਨ ਪਰ ਜੋੜੇ ਸਾਫ ਕਰਨ ਨਾਲ ਬਹਿਬਲ ਕਲਾਂ ਵਿਚ ਮਾਰੇ ਗਏ ਨੌਜਵਾਨਾਂ ਦੀ ਜ਼ਿੰਦਗੀ ਵਾਪਸ ਨਹੀਂ ਆ ਜਾਵੇਗੀ। ਇਸ ਲਈ ਬਾਦਲਾਂ ਨੂੰ ਚਾਹੀਦਾ ਹੈ ਕਿ ਉਹ ਚੁੱਪ ਕਰਕੇ 
ਚੁੱਪ ਕਰਕੇ ਘਰ ਬੈਠ ਜਾਣ।


author

Gurminder Singh

Content Editor

Related News