ਭਗਵੰਤ ਮਾਨ ਦੇ ਯਤਨਾ ਸਦਕਾ ਮਲੇਸ਼ੀਆ ਤੋਂ 7 ਮਹੀਨੇ ਬਾਅਦ ਘਰ ਪਰਤੀ ਕੁੜੀ
Wednesday, Dec 11, 2019 - 03:46 PM (IST)
ਮੋਗਾ (ਵਿਪਨ)—ਪੰਜਾਬ ’ਚ ਬੇਰੁਜ਼ਗਾਰੀ ਦੀ ਦਲਦਲ ਤੋਂ ਬਾਹਰ ਨਿਕਲਣ ਲਈ ਨੌਜਵਾਨ ਪੀੜੀ ਦਿਨ-ਬ-ਦਿਨ ਵਿਦੇਸ਼ ਜਾ ਕੇ ਆਪਣੇ ਸੁਨਹਿਰੀ ਸੁਪਨੇ ਪੂਰੇ ਕਰਨ ’ਚ ਲੱਗੀ ਹੈ ਪਰ ਨੌਜਵਾਨ ਪੀੜੀ ਦੇ ਇਸ ਸੁਨਹਿਰੇ ਸੁਪਨਿਆਂ ਨੂੰ ਪੰਜਾਬ ਦੇ ਠੱਗ ਟਰੈਵਲ ਏਜੰਟ ਵਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ। ਕਈ ਠੱਗ ਟਰੈਵਲ ਏਜੰਟ ਅਜਿਹੇ ਵੀ ਹਨ ਜੋ ਪੰਜਾਬ ਦੇ ਕੁੜੀਆਂ-ਮੁੰਡਿਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਕੇ ਪੈਸੇ ਕਮਾਉਣ ’ਚ ਮਸ਼ਰੂਫ ਹਨ।
ਇਕ ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਦੀ ਰਹਿਣ ਵਾਲੀ ਇਕ ਕੁੜੀ ਦੇ ਨਾਲ ਹੋਇਆ, ਜਿੱਥੇ ਕੁੜੀ ਨੂੰ ਵਿਦੇਸ਼ ਦਾ ਸੁਪਨਾ ਦਿਖਾ ਕੇ ਰਾਏਕੋਟ ਦੇ ਟਰੈਵਲ ਏਜੰਟ ਵਲੋਂ 80000 ’ਚ ਮਲੇਸ਼ੀਆ ਭੇਜਿਆ ਗਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਦੀਪ ਨੇ ਦੱਸਿਆ ਕਿ ਸੰਗਰੂਰ ਤੋਂ ਸਾਂਸਦ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਯਤਨਾ ਸਦਕਾ ਅੱਜ ਇਕ ਕੁੜੀ ਨੂੰ ਮਲੇਸ਼ੀਆ ਤੋਂ ਵਾਪਸ ਲਿਆਇਆ ਗਿਆ। ਨਵਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਡਿੱਗਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਚੱਲਦੇ ਪੰਜਾਬ ਦੇ ਕੁੜੀਆਂ-ਮੰੁਡੇ ਬਾਹਰ ਜਾਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹਰ ਜ਼ਿਲੇ ’ਚ ਐੱਨ.ਆਰ.ਆਈ. ਵਿੰਗ ਹਨ, ਉਸੇ ਤਰ੍ਹਾਂ ਵਿਦੇਸ਼ਾਂ ’ਚ ਫਸੇ ਮੁੰਡਿਆਂ ਨੂੰ ਭਾਰਤ ਵਾਪਸ ਲਿਆਉਣ ਲਈ ਇਕ ਵਿੰਗ ਸਥਾਪਿਤ ਕੀਤਾ ਜਾਵੇ ਅਤੇ ਇਨ੍ਹਾਂ ਠੱਗ ਟਰੈਵਲ ਏਜੰਟਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਨਵਦੀਪ ਨੇ ਦੱਸਿਆ ਕਿ ਫਰੀਦਕੋਟ ਤੋਂ ਵੀ 2-3 ਕੁੜੀਆਂ ਵਿਦੇਸ਼ ’ਚ ਫਸੀਆਂ ਹੋਈਆਂ ਹਨ, ਜਿਨ੍ਹਾਂ ਦੀ ਐਪਲੀਕੇਸ਼ਨ ਅੱਜ ਉਨ੍ਹਾਂ ਨੂੰ ਮਿਲੀ ਹੈ ਅਤੇ ਉਹ ਜਲਦ ਤੋਂ ਜਲਦ ਐਪਲੀਕੇਸ਼ਨ ਭਗਵੰਤ ਮਾਨ ਨੂੰ ਸੌਂਪਣਗੇ ਤਾਂਕਿ ਵਿਦੇਸ਼ ’ਚ ਫਸੀਆਂ ਹੋਈਆਂ ਇਨ੍ਹਾਂ ਲੜਕੀਆਂ ਨੂੰ ਭਾਰਤ ਜਲਦ ਤੋਂ ਜਲਦ ਬੁਲਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਸਾਂਸਦ ’ਚ ਵੀ ਇਹ ਮੁੱਦਾ ਚੁੱਕਿਆ ਸੀ ਕਿ ਵਿਦੇਸ਼ਾਂ ’ਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਮੰਗਵਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹ ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਪਿਛਲੇ 7-8 ਮਹੀਨੇ ਤੋਂ ਇਕ ਠੱਗ ਟਰੈਵਲ ਏਜੰਟ ਦਾ ਸ਼ਿਕਾਰ ਹੋ ਕੇ ਮਲੇਸ਼ੀਆ ’ਚ ਫਸੀ ਰਹੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਇੱਥੇ ਇਹ ਕਹਿ ਕੇ ਬੁਲਾਇਆ ਗਿਆ ਸੀ ਕਿ ਉਸ ਨੂੰ ਇੱਥੇ ਪੰਜਾਬੀ ਦੇ ਘਰ ਕੰਮ ਮਿਲ ਜਾਵੇਗਾ ਪਰ ਕਿਸੇ ਹੋਰ ਦੇ ਘਰ ਉਸ ਨੂੰ ਜ਼ਬਰਨ ਰੱਖਿਆ ਗਿਆ। ਇੱਥੋਂ ਤੱਕ ਕਿ ਉਸ ਨੂੰ ਕੰਮ ਕਰਨ ’ਚ ਤਨਖਾਹ ਵੀ ਨਹੀਂ ਦਿੱਤੀ ਗਈ। ਪੀੜਤ ਲੜਕੀ ਨੇ ਦੱਸਿਆ ਕਿ ਉੱਥੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਪੰਜਾਬ ਦੀ ਕਈ ਅਜਿਹੀਆਂ ਲੜਕੀਆਂ ਹਨ ਜੋ ਇੱਥੇ ਫਸੀਆਂ ਹੋਈਆਂ ਹਨ। ਲੜਕੀ ਨੇ ਇਨਸਾਫ ਦੀ ਮੰਗ ਕਰਦੇ ਹੋਏ ਠੱਗ ਟਰੈਵਲ ਏਜੰਟ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।