ਭਗਵੰਤ ਮਾਨ ਨੇ ਕਰਵਾਇਆ ਕੋਰੋਨਾ ਟੈਸਟ, ਕੁਝ ਇਸ ਅੰਦਾਜ਼ ''ਚ ਲਈ ''ਚੁਟਕੀ''
Friday, Sep 11, 2020 - 06:24 PM (IST)
ਨਵੀਂ ਦਿੱਲੀ/ਚੰਡੀਗੜ੍ਹ : ਪਾਰਲੀਮੈਂਟ ਇਜਲਾਸ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦ ਸਾਂਸਦ ਭਗਵੰਤ ਮਾਨ ਨੇ ਕੋਰੋਨਾ ਟੈਸਟ ਕਰਵਾਇਆ ਹੈ। ਵਿਅੰਗਾਤਮਕ ਅੰਦਾਜ਼ ਕਰਕੇ ਜਾਣੇ ਜਾਂਦੇ ਭਗਵੰਤ ਨੇ ਇਸ ਟੈਸਟ 'ਤੇ ਚੁਟਕੀ ਲਈ ਹੈ। ਮਾਨ ਦਾ ਕਹਿਣਾ ਹੈ ਕਿ ਉਹ ਦੁਆ ਕਰਦੇ ਹਨ ਕਿ ਜਿਵੇਂ ਦੇਸ਼ ਦੀ ਜੀ. ਡੀ. ਪੀ. ਨੈਗੇਟਿਵ ਜਾ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਏ।
ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
ਦਰਅਸਲ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਾਰਲੀਮੈਂਟ ਵਿਚ ਸੰਸਦ ਮੈਬਰਾਂ ਦਾ ਕੋਰੋਨਾ ਟੈਸਟ ਹੋਇਆ। ਜਿਸ ਦੀ ਰਿਪੋਰਟ ਕੱਲ੍ਹ ਆ ਜਾਵੇਗੀ। ਰੱਬ ਕਰੇ ਦੇਸ਼ ਦੀ ਜੀ. ਡੀ ਪੀ. ਵਾਂਗ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਵੇ ਤਾਂ ਜੋ ਮੈਂ ਪਾਰਲੀਮੈਂਟ ਵਿਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰ ਸਕਾਂ।
ਇਹ ਵੀ ਪੜ੍ਹੋ : ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ