''ਭਗਵੰਤ ਮਾਨ'' ਨੇ ਛੱਡਿਆ ਤਿੱਖਾ ਸਿਆਸੀ ਤੀਰ, ''ਤੱਕੜੀ'' ਦੀਆਂ ਰੱਸੀਆਂ ਬਚਾ ਲਵੇ ਸੁਖਬੀਰ

07/07/2020 4:16:46 PM

ਸੰਗਰੂਰ (ਕੋਹਲੀ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਧਰਨੇ ਦੇ ਰਹੇ ਅਕਾਲੀ ਦਲ ਨੂੰ ਰੱਜ ਕੇ ਰਗੜੇ ਲਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ 'ਚ ਤਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਾਥ ਦਿੰਦਾ ਹੈ ਪਰ ਪੰਜਾਬ 'ਚ ਆ ਕੇ ਉਨ੍ਹਾਂ ਹੀ ਨੀਤੀਆਂ ਖਿਲਾਫ ਧਰਨੇ ਦੇ ਰਿਹਾ ਹੈ, ਇਸ ਲਈ ਅਕਾਲੀ ਦਲ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਹਿਰ ਢਾਹ ਰਿਹੈ 'ਕੋਰੋਨਾ', 5 ਨਵੇਂ ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪ ਦੇ ਝਾੜੂ ਤੀਲਾ-ਤੀਲਾ ਹੋਣ ਵਾਲੇ ਬਿਆਨ 'ਤੇ ਭਗਵੰਤ ਮਾਨ ਨੇ ਸੁਖਬੀਰ ਵੱਲ ਤਿੱਖਾ ਸਿਆਸੀ ਤੀਰ ਛੱਡਦਿਆਂ ਕਿਹਾ ਹੈ ਕਿ ਝਾੜੂ ਤਾਂ ਤੀਲਾ-ਤੀਲਾ ਹੋਣੋਂ ਬਚ ਗਿਆ, ਹੁਣ ਸੁਖਬੀਰ ਬਾਦਲ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲੈਣ। ਭਗਵੰਤ ਮਾਨ ਨੇ ਇਹ ਬਿਆਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਬਣਾਈ ਗਈ ਪਾਰਟੀ ਦੇ ਆਧਾਰ 'ਤੇ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ ਦੇ DC ਦਫਤਰ 'ਚ ਪਿਆ ਭੜਥੂ, ਵੱਡੇ ਅਧਿਕਾਰੀ 'ਚ ਕੋਰੋਨਾ ਦੀ ਪੁਸ਼ਟੀ

ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਜ਼ਮੀਰ ਖੋਹ ਚੁੱਕਾ ਹੈ ਅਤੇ ਹੁਣ ਛੋਟੇ-ਛੋਟੇ ਵਰਕਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਕਰਨ ਲਈ ਸੁਖਬੀਰ ਘਰ-ਘਰ ਤੁਰਿਆ ਫਿਰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤਾਂ ਅਕਾਲੀ ਦਲ 'ਚ ਸਿਰਫ ਬਾਦਲ ਪਰਿਵਾਰ ਹੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਬਣਾਉਣਾ ਉਨ੍ਹਾਂ ਦਾ ਆਪਣਾ ਫੈਸਲਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੋਕਾਂ 'ਤੇ ਭਾਰੂ ਹੋਇਆ ਕੋਰੋਨਾ, ਹੁਣ 7ਵੇਂ ਵਿਅਕਤੀ ਨੇ ਤੋੜਿਆ ਦਮ


Babita

Content Editor

Related News