''ਭਗਵੰਤ ਮਾਨ'' ਦੀ ਪ੍ਰੈਸ ਕਾਨਫਰੰਸ ''ਚ ਹੰਗਾਮਾ, ਪੱਤਰਕਾਰਾਂ ਨਾਲ ਭਿੜੇ
Tuesday, Dec 24, 2019 - 06:54 PM (IST)

ਚੰਡੀਗੜ੍ਹ (ਅਸ਼ਵਨੀ) : ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਖਹਿਬੜ ਪਏ ਅਤੇ ਤੂੰ-ਤੜਾਕ 'ਤੇ ਉਤਰ ਆਏ। ਜਾਣਕਾਰੀ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਜਦੋਂ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਪੱਤਰਕਾਰ ਨੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਅਤੇ ਉਹ ਪੱਤਰਕਾਰ ਨਾਲ ਬਹਿਸਣ ਲੱਗ ਪਏ। ਗੱਲ ਇੱਥੋਂ ਤੱਕ ਵਧ ਗਈ ਕਿ ਭਗਵੰਤ ਮਾਨ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਗੁੱਸੇ 'ਚ ਪੱਤਰਕਾਰ ਨੂੰ ਬੋਲਣ ਲੱਗ ਪਏ ਅਤੇ ਗੱਲ ਕਾਫੀ ਵਧ ਗਈ।