ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

Monday, Jun 11, 2018 - 12:39 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼੍ਹ ਕਲਾਂ ਸਥਿਤ ਸ਼ਹੀਦ ਦੇ ਬੁੱਤ ਦੇ ਬਾਹਰ 2 ਘੰਟੇ ਦਾ ਧਰਨਾ ਦਿੱਤਾ।
ਜ਼ਿਕਰਯੋਗ ਹੈ ਕਿ ਉਕਤ ਮੰਗ ਨੂੰ ਲੈ ਕੇ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਭਾਰਟਾ ਅਤੇ ਸਾਥੀਆ ਵੱਲੋਂ ਕਈ ਦਿਨਾਂ ਤੱਕ ਖਟਕਡ਼੍ਹ ਕਲਾਂ ਵਿਖੇ ਧਰਨਾ ਦੇਣ ਤੋਂ ਬਾਅਦ ਭਾਰਟਾ ਵੱਲੋਂ ਭੁੱਖ ਹਡ਼ਤਾਲ ਰੱਖ ਗਈ ਸੀ, ਜਿਸ ਨੂੰ ਡਿਪਟੀ ਕਮਿਸ਼ਨਰ  ਅਮਿਤ ਕੁਮਾਰ ਨੇ ਜਬਰ ਵਿਰੋਧ ਸੰਘਰਸ਼ ਕਮੇਟੀ ਦੀ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਤੋੜੀ ਗਈ ਸੀ। ਇਸ ਮੌਕੇ ਜਸਵੰਤ ਭਾਰਟਾ ਨੇ ਕਿਹਾ ਕਿ ਉਨ੍ਹਾਂ ਦੀ ਜਬਰ ਵਿਰੋਧੀ ਸੰਘਰਸ਼ ਕਮੇਟੀ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ, ਜਦੋਂ ਤੱਕ ਉਨ੍ਹਾਂ  ਦੀ ਮੰਗ ਪੂਰੀ ਨਹੀਂ ਹੋ ਜਾਂਦੀ। 
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼ਹੀਦਾਂ ਨੂੰ ਸ਼ਹੀਦੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਦਾ ਪ੍ਰਸਤਾਵ ਕੈਬਨਿਟ ਵਿਚ ਪਾਸ ਕਰਵਾ ਕੇ ਕੇਂਦਰ ਸਰਕਾਰ ’ਤੇ ਦਬਾਅ ਪਾਏ। ਇਸ ਮੌਕੇ ਸੇਵਾ ਸਿੰਘ ਟੌਂਸਾ, ਜਥੇ. ਕਸ਼ਮੀਰ ਸਿੰਘ, ਬਲਵੀਰ ਕੌਰ ਮਹਾਲੋਂ, ਨਿਰਮਲ ਸਿੰਘ ਟੌਂਸਾ, ਜਥੇ. ਕਸ਼ਮੀਰ ਸਿੰਘ, ਸਵਰਣ ਸਿੰਘ ਨੰਬਰਦਾਰ, ਪਿੰਦਰ ਸਿੰਘ ਖਟਕਡ਼੍ਹ ਕਲਾਂ, ਸਤਵਿੰਦਰ ਸਿੰਘ ਰਾਹੋਂ, ਭਗਤ ਸਿੰਘ ਕਰੀਹਾ, ਰਣਜੀਤ ਸਿੰਘ, ਕਸ਼ਮੀਰ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਵੀ ਹਾਜ਼ਰ ਸਨ। 


Related News