ਹੁੱਲੜਬਾਜ਼ੀ ਕਰਨ ਵਾਲਿਆਂ ਦੇ ਭਦੌੜ ਪੁਲਸ ਨੇ ਕੱਟੇ ਚਲਾਨ
Thursday, Mar 09, 2023 - 04:18 PM (IST)

ਭਦੌੜ (ਰਾਕੇਸ਼) : ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਭਦੌੜ ਪੁਲਸ ਵੱਲੋਂ ਨਾਕਾ ਲਾ ਦੋਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਚਲਾਨ ਕੱਟੇ ਗਏ। ਇਸ ਦੇ ਨਾਲ ਹੀ ਹੋਲੀ ਖੇਡਣ ਵਾਲੇ ਵਿਅਕਤੀਆ ਨੂੰ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ।
ਇਸ ਮੌਕੇ ਸਬ ਇੰਸਪੈਕਟਰ ਮਲਕੀਤ ਸਿੰਘ, ਏ. ਐੱਸ. ਆਈ. ਜਸਮੇਲ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ , ਹੋਲਦਾਰ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।