ਖ਼ਬਰਦਾਰ ! ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਸ ਤਰ੍ਹਾਂ ਸਾਫ਼ ਕੀਤੀਆਂ ਸਬਜ਼ੀਆਂ (ਵੀਡੀਓ)

Saturday, Jul 31, 2021 - 02:25 AM (IST)

ਖ਼ਬਰਦਾਰ ! ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਸ ਤਰ੍ਹਾਂ ਸਾਫ਼ ਕੀਤੀਆਂ ਸਬਜ਼ੀਆਂ (ਵੀਡੀਓ)

ਜਲੰਧਰ : ਇਹ ਖ਼ਬਰ ਇਕ ਵਾਰ ਤਾਂ ਸਬਜ਼ੀਆਂ ਖਰੀਦਣ ਵਾਲੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਤੇ ਉਨ੍ਹਾਂ ਨੂੰ ਖ਼ਬਰਦਾਰ ਵੀ ਕਰ ਦੇਵੇਗੀ ਕਿ ਜੋ ਉਹ ਸਬਜ਼ੀਆਂ ਖਾ ਰਹੇ ਹਨ, ਉਹ ਸਾਫ-ਸੁਥਰੀਆਂ ਹਨ ਜਾਂ ਨਹੀਂ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਜਲੰਧਰ ਦੀ ਮਕਸੂਦਾਂ ਮੰਡੀ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਇਕ ਸਬਜ਼ੀ ਵੇਚਣ ਵਾਲਾ ਪ੍ਰਵਾਸੀ ਵਿਅਕਤੀ ਮੰਡੀ ਦੇ ਨੇੜੇ ਖੜ੍ਹੇ ਗੰਦੇ ਪਾਣੀ ’ਚ ਪੈਰਾਂ ਨਾਲ ਅਦਰਕ ਧੋ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦਲਿਤ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

 

ਇਸ ਨੂੰ ਲੈ ਕੇ ਜਦੋਂ ਇਕ ਔਰਤ ਉਸ ਨਾਲ ਇਸ ਤਰ੍ਹਾਂ ਗੰਦੇ ਪਾਣੀ ’ਚ ਪੈਰਾਂ ਨਾਲ ਅਦਰਕ ਧੋਣ ਬਾਰੇ ਗੱਲ ਕਰਦੀ ਹੈ ਤਾਂ ਉਹ ਅੱਗੋਂ ਉਸ ਨਾਲ ਬਹਿਸ ਕਰਦਾ ਹੈ। ਪੈਰਾਂ ਨਾਲ ਸਬਜ਼ੀ ਧੋਣ ਵਾਲਾ ਉਕਤ ਵਿਅਕਤੀ ਔਰਤ ਨੂੰ ਆਪਣਾ ਨਾਂ ਰਵਿੰਦਰ (ਜੋ ਬਿਹਾਰ ਦਾ ਰਹਿਣ ਵਾਲਾ ਹੈ) ਦੱਸਦਾ ਹੈ। ਔਰਤ ਵੱਲੋਂ ਵੀਡੀਓ ਬਣਦੀ ਦੇਖ ਉਕਤ ਸਬਜ਼ੀ ਵਾਲਾ ਬਾਅਦ ’ਚ ਅਦਰਕ ਨੂੰ ਸਾਫ ਪਾਣੀ ’ਚ ਧੋਣ ਦਾ ਨਾਟਕ ਕਰਨ ਲੱਗ ਪੈਂਦਾ ਹੈ।


author

Manoj

Content Editor

Related News