ਬੇਟੀਆਂ ਨਾਲ ਕੁੱਟਮਾਰ ਤੇ ਛੇੜਛਾੜ ਕਰਨ ਵਾਲਾ ਪਿਤਾ ਗ੍ਰਿਫਤਾਰ

11/18/2017 8:05:29 AM

ਚੰਡੀਗੜ੍ਹ, (ਸੰਦੀਪ)- ਮਲੋਆ ਥਾਣਾ ਪੁਲਸ ਨੇ 2 ਬੇਟੀਆਂ ਦੀ ਸ਼ਿਕਾਇਤ 'ਤੇ ਉਨ੍ਹਾਂ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਥੇ ਹੀ ਚਾਈਲਡ ਹੈਲਪਲਾਈਨ ਨੇ ਵੀ ਮਾਮਲੇ ਸਬੰਧੀ ਬੇਟੀਆਂ ਦੀ ਕਾਊਂਸਲਿੰਗ ਕੀਤੀ। 
ਜਾਣਕਾਰੀ ਮੁਤਾਬਿਕ ਇਥੋਂ ਦੀ ਵਸਨੀਕ 13 ਤੇ 14 ਸਾਲ ਦੀਆਂ ਦੋ ਭੈਣਾਂ ਨੇ ਵੀਰਵਾਰ ਨੂੰ ਥਾਣੇ 'ਚ ਜਾ ਕੇ ਪਿਤਾ ਦੀਆਂ ਹਰਕਤਾਂ ਬਾਰੇ ਦੱਸਿਆ। ਇਸਦੇ ਬਾਅਦ ਪੁਲਸ ਨੇ ਚਾਈਲਡ ਹੈਲਪਲਾਈਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਹੈਲਪਲਾਈਨ ਤੋਂ ਇਕ ਟੀਮ ਥਾਣੇ ਪਹੁੰਚੀ ਤੇ ਉਨ੍ਹਾਂਂ ਦੀ ਕਾਊਂਸਲਿੰਗ ਕੀਤੀ। ਉਨ੍ਹਾਂ ਨੇ ਟੀਮ ਨੂੰ ਦੱਸਿਆ ਕਿ ਉਨ੍ਹਾਂ ਦਾ ਪਿਤਾ ਉਨ੍ਹਾਂ ਨਾਲ ਕੁੱਟਮਾਰ ਤੇ ਛੇੜਛਾੜ ਕਰਦਾ ਹੈ, ਨਾਲ ਹੀ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਹੈ। ਉਹ 2 ਸਾਲਾਂ ਤੋਂ ਇਹ ਸਭ ਕਰ ਰਿਹਾ ਹੈ ਤੇ ਡਰ ਕਾਰਨ ਉਨ੍ਹਾਂ ਨੇ ਕਿਸੇ ਨੂੰ ਇਸ ਬਾਰੇ ਪਹਿਲਾਂ ਕਦੇ ਕੁਝ ਨਹੀਂ ਦੱਸਿਆ।


Related News