ਪ੍ਰਾਪਰਟੀ ਖਰੀਦਣ ਸਮੇਂ ਇਹ ਗਲਤੀ ਤੁਹਾਨੂੰ ਲਿਜਾਵੇਗੀ ਜੇਲ੍ਹ, ਹੋਵੇਗਾ ਭਾਰੀ ਜੁਰਮਾਨਾ (ਵੀਡੀਓ)
Tuesday, Oct 19, 2021 - 12:24 PM (IST)
 
            
            ਜਲੰਧਰ (ਬਿਊਰੋ)– ਪਰਵਾਸੀ ਆਪਣੇ ਪਿੱਛੇ ਛੱਡੀਆਂ ਜਾਇਦਾਦਾਂ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਦੀ ਪ੍ਰਾਪਰਟੀ ’ਤੇ ਕੋਈ ਕਬਜ਼ਾ ਨਾ ਕਰ ਲਵੇ ਜਾਂ ਜਿਸ ਵਿਅਕਤੀ ਨੂੰ ਕਿਰਾਏ ’ਤੇ ਪ੍ਰਾਪਰਟੀ ਦਿੱਤੀ ਹੈ, ਉਹ ਕਬਜ਼ਾ ਨਾ ਕਰ ਲਵੇ। ਅਜਿਹੇ ਸਮੇਂ ਐੱਨ. ਆਰ. ਆਈਜ਼ ਨੂੰ ਬਲੈਕਮੇਲ ਕਰਨ ਦੀਆਂ ਕਈ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ।
‘ਜਗ ਬਾਣੀ ਟੀ. ਵੀ.’ ਵਲੋਂ ਐੱਨ. ਆਰ. ਆਈਜ਼ ਲਈ ਇਕ ਖ਼ਾਸ ਸੀਰੀਜ਼ ਚਲਾਈ ਜਾ ਰਹੀ ਹੈ। ਇਸ ਸੀਰੀਜ਼ ਦੀਆਂ ਪਿਛਲੀਆਂ ਵੀਡੀਓਜ਼ ’ਚ ਫੇਮਾ ਐਕਟ ਤੇ ਇਨਕਮ ਟੈਕਸ ਬਾਰੇ ਗੱਲਬਾਤ ਕੀਤੀ ਗਈ ਸੀ। ਹੁਣ ਇਸ ਸੀਰੀਜ਼ ਦੇ ਨਵੇਂ ਐਪੀਸੋਡ ’ਚ ਸੀ. ਏ. ਨਿਪਨ ਬਾਂਸਲ ਨਾਲ ਬੇਨਾਮੀ ਐਕਟ ’ਤੇ ਚਰਚਾ ਕੀਤੀ ਗਈ ਹੈ। ਬੇਨਾਮੀ ਐਕਟ ਹੁੰਦਾ ਕੀ ਹੈ ਤੇ ਇਸ ਦੇ ਅੰਦਰ ਕਿਹੜੀਆਂ ਚੀਜ਼ਾਂ ਆਉਂਦੀਆਂ ਹਨ, ਇਹ ਜਾਣਨ ਲਈ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰੋ–
ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            