ਜ਼ਮੀਨ ''ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਕੁੱਟਮਾਰ, 2 ਜ਼ਖਮੀ

Friday, Nov 10, 2017 - 03:41 AM (IST)

ਜ਼ਮੀਨ ''ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਕੁੱਟਮਾਰ, 2 ਜ਼ਖਮੀ

ਕਪੂਰਥਲਾ,   (ਮਲਹੋਤਰਾ)-  ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਖੇਤਾਂ 'ਚ ਆਏ 20-25 ਲੋਕਾਂ ਵਲੋਂ ਕੁੱਟਮਾਰ ਕਰਕੇ ਦੋ ਲੋਕਾਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। 
ਜਾਣਕਾਰੀ ਅਨੁਸਾਰ ਇਲਾਜ ਅਧੀਨ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਪਿੰਡ ਪੀਰੇਵਾਲ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਮੁਖਤਿਆਰ ਸਿੰਘ ਦੇ ਨਾਲ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਆਏ 20-25 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਥਾਣਾ ਫੱਤੂਢੀਂਗਾ 'ਚ ਸੂਚਨਾ ਦੇ ਦਿੱਤੀ ਹੈ। 


Related News