ਬਹਿਬਲ ਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ., ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ ਜ਼ਮਾਨਤ ਟਲੀ

Friday, Jul 03, 2020 - 01:33 PM (IST)

ਫਰੀਦਕੋਟ (ਜਗਦੀਸ਼): ਬਹਿਬਲ ਕਲਾਂ ਗੋਲੀਕਾਂਡ ਵਿਚ ਕਾਰਤੂਸ ਖੁਰਦ-ਬੁਰਦ ਕਰਨ ਦੀ ਸਾਜ਼ਿਸ਼ ਤਹਿਤ ਦੋਸ਼ੀਆਂ ਨੂੰ ਬਚਾਉਣ ਲਈ ਝੂਠੇ ਸਬੂਤ ਤਿਆਰ ਕਰਨ ਦੇ ਦੋਸ਼ਾਂ ਹੇਠ ਤਤਕਾਲੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ , ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵਲੋਂ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ 'ਚ ਲਾਈ ਗਈ ਜ਼ਮਾਨਤ ਦੀ ਅਰਜ਼ੀ 'ਤੇ ਅੱਜ ਦੋਵਾਂ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਅਗਲੀ ਪੇਸ਼ੀ 4 ਜੁਲਾਈ ਜ਼ਮਾਨਤ ਦੇ ਹੁਕਮ ਲਈ ਮੁਕਰਰ ਕੀਤੀ ਗਈ ਹੈ ।ਜਾਣਕਾਰੀ ਅਨੁਸਾਰ ਕੋਟਕਪੁਰਾ ਦੇ ਸਾਬਕਾ ਐੱਸ.ਐੱਚ.ਓ. ਗੁਰਦੀਪ ਸਿੰਘ ਪੰਧੇਰ , ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵਲੋਂ ਲਾਈ ਗਈ ਜ਼ਾਮਾਨਤ ਅਰਜ਼ੀ ਵਿਚ ਅਦਾਲਤ ਨੇ ਜਾਂਚ ਟੀਮ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਅਤੇ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਕੇਸਾਂ ਨਾਲ ਸਬੰਧਤ ਰਿਕਾਰਡ ਵੀ ਅਦਾਲਤ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤੇ ਸਨ, ਜਿਸ 'ਤੇ ਜਾਂਚ ਟੀਮ ਵਲੋਂ ਇਸ ਦੇ ਸਬੰਧੀ ਰਿਕਾਰਡ ਅਦਾਲਤ 'ਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ: ਆਈਸੋਲੇਸ਼ਨ ਵਾਰਡ 'ਚ ਤਾਇਨਾਤ ਨਰਸ ਰਾਤ ਸਮੇਂ ਆਪਣੇ ਪਤੀ ਨੂੰ ਮਿਲਣ ਕਾਰਨ ਵਿਵਾਦਾਂ 'ਚ ਘਿਰੀ

ਜਾਂਚ ਟੀਮ ਵਲੋਂ ਸਰਕਾਰੀ ਵਕੀਲ ਰਜਨੀਸ਼ ਗਰਗ ਅਤੇ ਮੁਲਜ਼ਮਾਂ ਵਲੋਂ ਐਡਵੋਕੇਟ ਨਰਿੰਦਰ ਕੁਮਾਰ ਗੁਪਤਾ ਨੇ ਵੀਡੀਓ ਰਾਹੀਂ ਜ਼ਮਾਨਤ ਦੀ ਅਰਜ਼ੀ 'ਤੇ ਬਹਿਸ ਕੀਤੀ । ਇਨ੍ਹਾਂ ਸਾਰੇ ਮੁਲਜ਼ਮਾਂ ਨੇ ਜ਼ਮਾਨਤ ਅਰਜ਼ੀ ਵਿਚ ਦਾਅਵਾ ਕੀਤਾ ਕਿ ਜਾਂਚ ਟੀਮ ਨੇ ਉਨ੍ਹਾਂ ਨੂੰ ਜਾਣ-ਬੁੱਝ ਕੇ ਕੇਸ ਵਿਚ ਝੂਠਾ ਫਸਾਇਆ ਅਤੇ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀ ਹੈ। ਜੇਕਰ ਉਨ੍ਹਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਕੇਸ ਦੀ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰਨਗੇ। ਦੱਸਣਯੋਗ ਹੈ ਕਿ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਸਾਜ਼ਿਸ਼ ਤਹਿਤ ਦੋਸ਼ੀਆਂ ਨੂੰ ਬਚਾਉਣ ਲਈ ਝੂਠੇ ਸਬੂਤ ਤਿਆਰ ਕਰਨ ਜਦ ਕਿ ਤਤਕਾਲੀ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਨੂੰ ਕਾਰਤੂਸ ਖੁਰਦ-ਬਰਦ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਮਲੂਕਪੁਰਾ 'ਚ ਖਾਲਿਸਤਾਨ ਸਮਰਥਕ ਪੋਸਟਰ ਲੱਗਣ ਕਾਰਨ ਮਚੀ ਹਫੜਾ-ਦਫੜੀ


Shyna

Content Editor

Related News