ਬਹਿਬਲ ਗੋਲੀਕਾਂਡ : ਸੈਣੀ ਅਤੇ ਉਮਰਾਨੰਗਲ ਵੱਲੋਂ ਲਾਈ ਪੇਸ਼ਗੀ ਜ਼ਮਾਨਤ 11 ਤੱਕ ਟਲੀ

Tuesday, Feb 09, 2021 - 11:33 AM (IST)

ਫਰੀਦਕੋਟ (ਜਗਦੀਸ਼) - ਸਥਾਨਕ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਲਾਈ ਪੇਸ਼ਗੀ ਜ਼ਮਾਨਤ ਦੀ 11 ਫਰਵਰੀ ਲਈ ਅੱਗੇ ਟਾਲ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਬਹਿਬਲ ਗੋਲੀਕਾਂਡ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਕੇ ਖਦਸ਼ਾ ਪ੍ਰਗਟਾਇਆ ਹੈ ਕਿ ਬਹਿਬਲ ਗੋਲੀਕਾਂਡ ਵਿਚ ਵਿਸ਼ੇਸ਼ ਜਾਚ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ

ਉਨ੍ਹਾਂ ਕਿਹਾ ਕਿ ਇਸੇ ਲਈ ਉਨ੍ਹਾਂ ਦੀ ਗ੍ਰਿਫ਼ਤਾਰੀ ਉਪਰ ਚਲਦੇ ਮੁਕੱਦਮੇਂ ਤੱਕ ਰੋਕ ਲਾਈ ਜਾਵੇ। ਅਦਾਲਤ ਨੇ ਸਾਬਕਾ ਡੀ.ਜੀ.ਪੀ. ਸੈਣੀ ਅਤੇ ਉਮਰਾਨੰਗਲ ਦੀ ਦਰਖ਼ਾਸਤ ’ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ 11 ਫਰਵਰੀ ਲਈ ਨੋਟਿਸ ਜਾਰੀ ਕੀਤਾ ਹੈ। ਉਸੇ ਦਿਨ ਇਨਾਂ ਦੋਨਾਂ ਦੀ ਪੇਸ਼ਗੀ ਜ਼ਮਾਨਤ ਦੇਣ ਬਾਰੇ ਕੋਈ ਫ਼ੈਸਲਾ ਹੋਣ ਦੀ ਸਭਾਵਨਾ ਹੈ ।

ਪੜ੍ਹੋ ਇਹ ਵੀ ਖ਼ਬਰ - ਨਵੀਂ ਜ਼ਿਲ੍ਹਾ ਜੇਲ ’ਚ ਖੂਨੀ ਝੜਪ : ਹਵਾਲਾਤੀ ਨੇ ਕੈਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ


rajwinder kaur

Content Editor

Related News