ਬੇਗੋਵਾਲ-ਟਾਂਡਾ ਰੋਡ ''ਤੇ ਪਲਟੀ ਮਿੰਨੀ ਬੱਸ, 4 ਲੋਕ ਜ਼ਖਮੀ (ਤਸਵੀਰਾਂ)
Saturday, Apr 20, 2019 - 09:40 AM (IST)

ਟਾਂਡਾ (ਵਰਿੰਦਰ ਪੰਡਿਤ) : ਬੇਗੋਵਾਲ-ਟਾਂਡਾ ਰੋਡ 'ਤੇ ਪਿੰਡ ਨੰਗਲੀ ਨੇੜੇ ਇਕ ਮਿੰਨੀ ਬੱਸ ਦੇ ਬੇਕਾਬੂ ਹੋ ਕੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ 15-16 ਸਵਾਰੀਆਂ ਸਨ, ਜਿਨ੍ਹਾਂ ਵਿਚੋਂ 4 ਲੋਕ ਜ਼ਖਮੀ ਹੋ ਗਏ ਹਨ।
ਜ਼ਖਮੀਆਂ ਨੂੰ ਤੁਰੰਤ ਬੈਗੋਵਾਲ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਹੈ। ਇਹ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ।