ਬੇਗੋਵਾਲ ਕਤਲ ਕਾਂਡ: ਕਾਤਲ ਦੀ ਗ੍ਰਿਫ਼ਤਾਰੀ ਨਾ ਹੋਣ ''ਤੇ ਭੜਕਿਆ ਪਰਿਵਾਰ, ਬੇਗੋਵਾਲ-ਟਾਂਡਾ ਰੋਡ ''ਤੇ ਲਾਇਆ ਧਰਨਾ
Saturday, May 16, 2026 - 07:49 AM (IST)
ਬੇਗੋਵਾਲ (ਬੱਬਲਾ) : ਬੀਤੇ ਦਿਨ ਬੇਗੋਵਾਲ ’ਚ ਦਿਨ-ਦਿਹਾੜੇ ਕਤਲ ਹੋਏ ਨੌਜਵਾਨ ਦੇ ਕਾਤਲ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਗੋਵਾਲ ਟਾਂਡਾ ਰੋਡ ’ਤੇ ਸਥਿਤ ਬਾਲਾਪੀਰ ਨੇੜੇ ਘੰਟਿਆਂਬੱਧੀ ਰੋਡ ਜਾਮ ਕਰ ਕੇ ਧਰਨਾ ਲਾਇਆ ਗਿਆ। ਉਕਤ ਧਰਨਾ ਅਖੀਰ ਡੀ. ਐੱਸ. ਪੀ. ਭੁਲੱਥ ਵੱਲੋਂ ਪਰਿਵਾਰਕ ਮੈਂਬਰਾਂ ਤੇ ਮੋਹਤਬਰ ਵਿਅਕਤੀਆਂ ਨੂੰ ਦੋਸ਼ੀ ਨੂੰ 2 ਦਿਨ ’ਚ ਗ੍ਰਿਫਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਚੁੱਲ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ
ਇਸ ਸਬੰਧੀ ਅੱਜ ਬੇਗੋਵਾਲ ਦੇ ਬਾਲਾਪੀਰ ਨੇੜੇ ਸਵੇਰੇ 10 ਵਜੇ ਦੇ ਕਰੀਬ ਮ੍ਰਿਤਕ ਦੇ ਮਾਤਾ ਦੀ ਅਗਵਾਈ ਹੇਠ ਪਹਿਲਾਂ ਬਾਲਾਪੀਰ ਰੋਡ ਦੇ ਨਿਵਾਸੀ ਇਕੱਤਰ ਹੋ ਕੇ ਰੋਡ ਨੂੰ ਬੰਦ ਕਰ ਦਿੱਤਾ, ਜਿਸ ਤੋਂ ਹੋਲੀ-ਹੌਲੀ ਬੇਗੋਵਾਲ ਦੇ ਹੋਰ ਮੋਹਤਬਰ ਬੰਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਮ੍ਰਿਤਕ ਤੇ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਕਾਤਲ ਨੂੰ ਫੜਣ ’ਚ ਢਿੱਲ ਵਰਤੀ ਜਾਣ ਦਾ ਪੁਲਸ ਦੇ ਦੋਸ਼ ਲਾਇਆ। ਪਰਿਵਾਰ ਨੇ ਕਿਹਾ ਕਿ ਦੋਸ਼ੀ ਸ਼ੋਸ਼ਲ ਮੀਡੀਆ ਦੇ ਸ਼ਰੇਆਮ ਵੀਡੀਓ ਬਣਾ ਪਾ ਰਿਹਾ ਹੈ ਤੇ ਕਤਲ ਕਰਨ ਦੀ ਪੂਰੀ ਪੁਸ਼ਟੀ ਤੇ ਮਕਸਦ ਦੱਸ ਰਿਹਾ ਹੈ। ਜ਼ਿਕਰਯੋਗ ਹੈ ਜਿਸ ’ਤੇ ਕਤਲ ਦਾ ਮੁਕੱਦਮਾ ਦਰਜ ਹੋਇਆ ਸੀ, ਉਸ ਵੱਲੋਂ ਸ਼ੋਸ਼ਲ ਮੀਡੀਆ ’ਤੇ 19 ਮਿੰਟ ਦੇ ਵੀਡੀਓ ਪਾ ਕੇ ਕਤਲ ਕਰਨ ਦਾ ਮਕਸਦ ਦੱਸਿਆ ਸੀ ਤੇ ਕਤਲ ਕਰਨਾ ਵੀ ਮੰਨਿਆ ਸੀ, ਜੋ ਆਪਣੀ ਗ੍ਰਿਫਤਾਰੀ ਬਾਰੇ ਵੀ ਕਹਿ ਰਿਹਾ ਸੀ।ਇਸ ਵੀਡੀਓ ਉਪਰੰਤ ਪਰਿਵਾਰਕ ਮੈਂਬਰਾਂ ’ਚ ਰੋਸ ਪਾਇਆ ਗਿਆ ਤੇ ਉਨ੍ਹਾਂ ਇਕੱਤਰ ਹੋ ਕੇ ਇਹ ਧਰਨਾ ਦਿੱਤਾ।
ਇਹ ਵੀ ਪੜ੍ਹੋ : ਨਵੇਂ LPG ਕਨੈਕਸ਼ਨ ਨੂੰ ਲੈ ਕੇ ਵੱਡੀ ਖ਼ਬਰ: ਹੁਣ ਗੈਸ ਏਜੰਸੀ ਜਾਣ ਦਾ ਝੰਜਟ ਖ਼ਤਮ!
ਉਨ੍ਹਾਂ ਕਿਹਾ ਕਿ ਜਦ ਤੱਕ ਕਾਤਲ ਗ੍ਰਿਫਤਾਰ ਨਹੀਂ ਹੋ ਜਾਂਦਾ, ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ। ਇਹ ਧਰਨਾ ਕਰੀਬ 4 ਘੰਟੇ ਤੱਕ ਚੱਲਦਾ ਰਿਹਾ ਤੇ ਅਖੀਰ ਡੀ. ਐੱਸ. ਪੀ. ਭੁਲੱਥ ਵੱਲੋਂ ਪਰਿਵਾਰਕ ਮੈਂਬਰਾ ਨੂੰ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੇ ਦਿੱਤੇ ਵਿਸ਼ਵਾਸ ਕਰਕੇ ਧਰਨਾ ਚੁੱਕ ਲਿਆ ਗਿਆ। ਪਰਿਵਾਰਕ ਮੈਂਬਰਾਂ ਤੇ ਮੋਹਤਬਰ ਲੋਕਾਂ ਨੇ ਕਿਹਾ ਕਿ ਜੇ ਦੋ ਦਿਨ ’ਚ ਦੋਸ਼ੀ ਗ੍ਰਿਫਤਾਰ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਸੁਭਾਨਪੁਰ ਰੋਡ ’ਤੇ ਜਾਮ ਕਰ ਕੇ ਧਰਨਾ ਲਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
