ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ

Sunday, Sep 04, 2022 - 06:10 PM (IST)

ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ

ਜੋਧਾਂ (ਸਰੋਏ) : ਜੋਧਾਂ ਬਾਜ਼ਾਰ ’ਚ ਸਥਿਤ ਕੰਪਲੈਕਸ ’ਚ ਬਿਊਟੀ ਪਾਰਲਰ ਦੀ ਮਾਲਕਣ ਰਵਿੰਦਰ ਕੌਰ ਦੇ ਪਿਛਲੇ ਦਿਨੀਂ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ’ਚ ਜੋਧਾਂ ਪੁਲਸ ਨੇ ਮ੍ਰਿਤਕ ਲੜਕੀ ਦੇ ਪਿਤਾ ਚਰਨਜੀਤ ਸਿੰਘ ਪਿੰਡ ਸਹਿਜਾਦ ਦੇ ਬਿਆਨਾਂ ’ਤੇ ਕਾਤਲ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਪਿੰਡ ਨੰਗਲ ਕਲਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਮੁਲਜ਼ਮ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਚਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸਹਿਜਾਦ (ਲੁਧਿਆਣਾ) ਨੇ ਦੱਸਿਆ ਕਿ ਮੇਰੀ ਲੜਕੀ ਰਵਿੰਦਰ ਕੌਰ ਦਾ ਕਰਤਾਰ ਕੰਪਲੈਕਸ ਜੋਧਾਂ ਵਿਖੇ ਕਾਇਆ ਮੇਕਅੱਪ ਸਟੂਡੀਓ (ਬਿਊਟੀ ਪਾਰਲਰ) ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖੁਲਾਸਾ, 4 ਜੇਲ੍ਹਾਂ ’ਚ ਰਚਿਆ ਗਿਆ ਸੀ ਪੂਰਾ ਚੱਕਰਵਿਊ

ਰਵਿੰਦਰ ਕੌਰ ਦੀ 4 ਮਹੀਨੇ ਪਹਿਲਾਂ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਨੰਗਲ ਕਲਾਂ ਨਾਲ ਮੁਲਾਕਾਤ ਹੋਈ ਸੀ। ਪਿਛਲੇ ਸਮੇਂ ਤੋਂ ਸੁਖਦੀਪ ਸਿੰਘ ਮੇਰੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਬੀਤੀ 2 ਸਤੰਬਰ ਸ਼ਾਮ ਨੂੰ 3-4 ਵਜੇ ਜਦੋਂ ਰਵਿੰਦਰ ਕੌਰ ਆਪਣੇ ਸੈਲੂਨ ’ਤੇ ਮੌਜੂਦ ਸੀ ਤਾਂ ਸੁਖਦੀਪ ਸਿੰਘ ਨੇ ਆ ਕੇ ਰਵਿੰਦਰ ਕੌਰ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਸਮੇਂ ਕਸਬਾ ਜੋਧਾਂ ਬਾਜ਼ਾਰ ’ਚ ਮੌਜੂਦ ਸੀ, ਜਦੋਂ ਇਸ ਘਟਨਾ ਦਾ ਮੈਨੂੰ ਪਤਾ ਲੱਗਾ ਤਾਂ ਅਸੀਂ ਦੌੜ ਕੇ ਕਰਤਾਰ ਕੰਪਲੈਕਸ ਗਏ ਤਾਂ ਦੇਖਿਆ ਕਿ ਸੁਖਦੀਪ ਸਿੰਘ ਕਿਸੇ ਤੇਜ਼ਧਾਰ ਹਥਿਆਰ ਨਾਲ ਮੇਰੀ ਲੜਕੀ ਦੇ ਗੱਲ ’ਤੇ ਵਾਰ ਕਰ ਕੇ ਉਸ ਦਾ ਕਤਲ ਕਰ ਕੇ ਦੌੜ ਚੁੱਕਾ ਸੀ। ਦਵਿੰਦਰ ਸਿੰਘ ਥਾਣਾ ਮੁਖੀ ਜੋਧਾਂ ਨੇ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਨੰਗਲ ਕਲਾਂ ਨੂੰ ਪੁਲਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਇਸ ਘਿਨੌਣੇ ਕਤਲ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਨੂੰ ਕਤਲ ਕੇਸ ’ਚ ਲਾਰੈਂਸ ਬਿਸ਼ਨੋਈ ਵਿਰੁੱਧ ਦੂਜੀ ਵਾਰ ਵਾਰੰਟ ਜਾਰੀ

ਸੂਤਰਾਂ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਸੁਖਦਪੀ ਰਵਿੰਦਰ ਦਾ ਜਾਣਕਾਰ ਸੀ। ਕੁਝ ਮਹੀਨੇ ਪਹਿਲਾਂ ਦੋਵਾਂ ਦੀ ਦੋਸਤੀ ਸੀ ਅਤੇ ਅਕਸਰ ਫੋਨ ’ਤੇ ਗੱਲਬਾਤ ਵੀ ਹੁੰਦੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਸੁਖਦੀਪ ਨਾਲ ਰਵਿੰਦਰ ਗੱਲ ਨਹੀਂ ਕਰ ਰਹੀ ਸੀ। ਉਨ੍ਹਾਂ ਦਾ ਆਪਸ ਵਿਚ ਕੁੱਝ ਵਿਵਾਦ ਚੱਲ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਰਵਿੰਦਰ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਦੋਸ਼ੀ ਨੇ ਜਦੋਂ ਜ਼ਿਆਦਾ ਤੰਗ ਕੀਤਾ ਤਾਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸੇ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News