ਸੁੰਦਰ ਨਗਰ ਮੀਂਹ ਦੇ ਪਾਣੀ ’ਚ ਡੁੱਬ ਕੇ ਬਣਿਆ ‘ਸਮੁੰਦਰ ਨਗਰ’

Monday, Jul 30, 2018 - 01:22 AM (IST)

ਸੁੰਦਰ ਨਗਰ ਮੀਂਹ ਦੇ ਪਾਣੀ ’ਚ ਡੁੱਬ ਕੇ ਬਣਿਆ ‘ਸਮੁੰਦਰ ਨਗਰ’

ਫ਼ਰੀਦਕੋਟ, (ਹਾਲੀ)- ਫਿਰੋਜ਼ਪੁਰ ਰੋਡ ’ਤੇ ਸਥਿਤ ਸੁੰਦਰ ਨਗਰ ਹੁਣ ਮੁੱਖ ਗਲੀਅਾਂ ਵਿਚ ਗੰਦੇ ਪਾਣੀ ਦੇ ਖਡ਼੍ਹੇ ਹੋਣ ਕਾਰਨ ਸਮੁੰਦਰ ਨਗਰ ਕਹਾਉਣਾ ਸ਼ੁਰੂ ਹੋ ਗਿਆ ਹੈ। ਸੁੰਦਰ ਨਗਰ ਦੀਆਂ ਗਲੀਆਂ ’ਚ ਬਣੀਆਂ ਨਿਕਾਸੀ ਨਾਲੀਆਂ ਦਾ ਪਾਣੀ ਹਰ ਸਮੇਂ ਮੁੱਖ ਗਲੀਆਂ ’ਚ ਖੜ੍ਹਾ ਰਹਿੰਦਾ ਹੈ। ਗੰਦੇ ਪਾਣੀ ਨਾਲ ਜਿੱਥੇ ਲੋਕਾਂ ਦਾ ਲੰਘਣਾ ਅੌਖਾ ਹੋਇਆ ਹੈ, ਉੱਥੇ ਹੀ ਨਗਰ ਵਾਸੀਆਂ ਨੂੰ ਬੀਮਾਰੀਆਂ ਲੰਗਣ ਦਾ ਵੀ ਸਾਹਮਣਾ ਕਾਰਨ ਪੈ ਰਿਹਾ ਹੈ। 
ਇਕ ਪਾਸੇ ਤਾਂ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਚਲਾਇਆ ਜਾ ਰਿਹਾ ਹੈ। ਇਨ੍ਹਾਂ ਯੋਜਨਾਵਾਂ ’ਤੇ ਕਰੋਡ਼ਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਲੋਕਾਂ ਨੂੰ ਅਜਿਹੇ ਮਾਹੌਲ ’ਚ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ। 
ਇਸ ਸਬੰਧੀ ਸੁੰਦਰ ਨਗਰ ਵਾਸੀਅਾਂ ਹਰਜਿੰਦਰ ਸਿੰਘ, ਸਤੀਸ਼ ਕੁਮਾਰ, ਸ਼ਾਮ ਸੁੰਦਰ, ਕਸ਼ਮੀਰ ਸਿੰਘ ਅਤੇ ਪ੍ਰੇਮ ਚੰਦ ਨੇ ਦੱਸਿਆ ਕਿ ਨਗਰ ਦੀਆਂ ਗਲੀਆਂ ’ਚ ਬਣੀਆਂ ਹੋਈਆਂ ਨਾਲੀਆਂ ਸਡ਼ਕ ਦੇ ਨਾਲ ਬਣੇ ਮੁੱਖ ਨਾਲੇ ਅਤੇ ਨਾਲੀਅਾਂ ਨੀਵੀਆਂ ਹਨ, ਜਿਸ ਕਰ ਕੇ ਨਾਲੀਆਂ ਦਾ ਪਾਣੀ ਨਾਲੇ ’ਚ ਨਹੀਂ ਡਿੱਗਦਾ ਅਤੇ ਗਲੀਆਂ ’ਚ ਹੀ ਇਕੱਠਾ ਹੋ ਜਾਂਦਾ ਹੈ। ਨਾਲੇ ਦਾ ਵੀ ਪਾਣੀ ਪਿੱਛੇ ਆ ਜਾਂਦਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦੇ ਪਾਣੀ ਕਾਰਨ ਜਿੱਥੇ ਮੱਛਰ ਪੈਦਾ ਹੁੰਦੇ ਹਨ, ਉੱਥੇ ਹੀ ਮੀਂਬ ਪੈਣ ਕਰ ਕੇ ਕਈ ਤਰ੍ਹਾਂ ਦੇ ਕੀਡ਼ੇ ਮਕੌਡ਼ੇ ਵੀ ਪੈਦਾ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਸਿਆਸੀ, ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਬੇਨਤੀਅਾਂ ਕੀਤੀਅਾਂ ਗਈਅਾਂ ਹਨ ਪਰ ਉਨ੍ਹਾਂ ਦੀ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। 
ਕੀ ਕਹਿੰਦੇ ਨੇ ਨਗਰ ਕੌਂਸਲਰ
 ਸੁੰਦਰ ਨਗਰ ਦੇ ਕੌਂਸਲਰ ਮਨਜੀਤ ਕੌਰ ਨੇ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਇਸ ਸਮੱਸਿਆ ਦੇ ਹੱਲ ਲਈ ਮੁੱਖ ਸਡ਼ਕ ਦੇ ਨਾਲ ਮੁੱਖ ਨਾਲਾ ਬਣਾਉਣ ਅਤੇ ਪੁਰਾਣੇ ਨਾਲੇ ਦੀ ਮੁਰੰਮਤ ਲਈ ਮਤਾ ਪਾਉਣ ਉਪਰੰਤ ਲਗਭਗ 27 ਲੱਖ ਰੁਪਏ ਦੇ ਟੈਂਡਰ ਵੀ ਕਰਵਾਏ ਗਏ ਸਨ, ਜਿਸ ’ਚ 20 ਲੱਖ ਦੀ ਲਾਗਤ ਨਾਲ ਨਵੇਂ ਨਾਲੇ ਦੀ ਉਸਾਰੀ ਅਤੇ 7 ਲੱਖ ਰੁਪਏ ਨਾਲ ਪੁਰਾਣੇ ਨਾਲੇ ਦੀ ਮੁਰੰਮਤ ਦਾ ਕੰਮ ਕਰਨਾ ਸੀ, ਜਿਸ ਨਾਲ ਸੁੰਦਰ ਨਗਰ ਦੀ ਇਸ ਵੱਡੀ ਸਮੱਸਿਆ ਦਾ ਹੱਲ ਹੋ ਜਾਣਾ ਸੀ ਪਰ  ਸਰਕਾਰ ਬਦਲਣ ਤੋਂ ਬਾਅਦ ਇਹ ਕੰਮ ਉੱਥੇ ਹੀ ਰੁਕ ਗਿਆ। 
ਕੀ ਕਹਿਣਾ ਹੈ ਸਬੰਧਤ ਵਿਭਾਗ ਦੇ ਅਧਿਕਾਰੀਅਾਂ ਦਾ
 ਸੈਨੇਟਰੀ ਇੰਸਪੈਕਟਰ ਵੀਰਪਾਲ ਨੇ ਕਿਹਾ ਕਿ ਸੁੰਦਰ ਨਗਰ ਵਾਲੇ ਨਾਲੇ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਅਤੇ ਇਸ ਦੀ ਸਫਾਈ ਵੀ ਚੰਗੀ ਤਰ੍ਹਾਂ ਨਹੀਂ ਹੁੰਦੀ। ਫਿਰ ਵੀ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਸਫਾਈ ਕਰਵਾਈ ਜਾਂਦੀ ਹੈ ਅਤੇ ਨਾਲੇ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ। ਐੱਮ. ਈ. ਇੰਜੀ. ਰਕੇਸ਼ ਕੰਬੋਜ ਨੇ ਕਿਹਾ ਕਿ ਪਿਛਲੇ 6 ਮਹੀਨਿਅਾਂ ਤੋਂ ਕਮੇਟੀ ਦੀ ਮੀਟਿੰਗ ਨਹੀਂ ਹੋ ਸਕੀ, ਜਿਸ ਕਰ ਕੇ ਸਾਰੇ ਨਵੇਂ ਕੰਮ ਰੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਮੀਟਿੰਗ ਹੁੰਦੀ ਹੈ ਤਾਂ ਇਨ੍ਹਾਂ ਨਾਲਿਆਂ ਨੂੰ ਬਣਾਉਣ ਦੇ ਕੰਮ ਨੂੰ ਸ਼ੁਰੂ ਕਰਵਾਉਣ ਲਈ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। 
 


Related News