ਔਰਤ ਜਿਸ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ, ਉਸ ਦੀ ਹੀ ਕੀਤੀ ਕੁੱਟਮਾਰ, ਦੋਵੇਂ ਲੰਬੇ ਸਮੇਂ ਤੋਂ ਪੀ ਰਹੇ ਸਨ ਚਿੱਟਾ

Wednesday, Sep 14, 2022 - 10:00 PM (IST)

ਔਰਤ ਜਿਸ ਨਾਲ ਰਹਿ ਰਹੀ ਸੀ ਰਿਲੇਸ਼ਨ 'ਚ, ਉਸ ਦੀ ਹੀ ਕੀਤੀ ਕੁੱਟਮਾਰ, ਦੋਵੇਂ ਲੰਬੇ ਸਮੇਂ ਤੋਂ ਪੀ ਰਹੇ ਸਨ ਚਿੱਟਾ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਘਰੇਲੂ ਕਲੇਸ਼ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਮੁਰਗੀ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿਥੇ ਲਵਲੀ ਨਾਂ ਦੀ ਔਰਤ ਜੋ ਕਿ ਅਰੁਣ ਕੁਮਾਰ ਨਾਂ ਦੇ ਵਿਅਕਤੀ ਨਾਲ ਲੰਬੇ ਸਮੇਂ ਤੋਂ ਰਿਲੇਸ਼ਨ 'ਚ ਰਹਿ ਰਹੀ ਸੀ ਅਤੇ ਉਸ ਦਾ ਦੋਸਤ ਜੋ ਕਿ ਨਸ਼ੇ ਦਾ ਆਦਿ ਹੈ, ਲਗਾਤਾਰ ਉਸ ਨੂੰ ਵੀ ਆਪਣੇ ਨਾਲ ਨਸ਼ਾ ਕਰਵਾਉਂਦਾ ਆ ਰਿਹਾ ਸੀ। ਅੱਜ ਉਸ ਨੇ ਆਪਣੀ ਹੀ ਦੋਸਤ ਨੂੰ ਮੁਹੱਲੇ ਵਿੱਚ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਮੁਹੱਲੇ ਵਾਲਿਆਂ ਨੇ 108 ਨੰਬਰ 'ਤੇ ਕਾਲ ਕਰਕੇ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਸ਼ਰੇਆਮ ਚੱਲੀਆਂ ਗੋਲੀਆਂ, ਤਲਵਾਰਾਂ ਚੁੱਕ ਇਕ-ਦੂਜੇ ਦੇ ਪਿੱਛੇ ਭੱਜਦੇ ਰਹੇ ਨੌਜਵਾਨ, ਸਹਿਮ ਗਏ ਲੋਕ

ਜਾਣਕਾਰੀ ਦਿੰਦਿਆਂ ਪੀੜਤਾ ਤੇ ਉਸ ਦੀ ਭੈਣ ਨੇ ਦੱਸਿਆ ਕਿ ਉਹ ਲੰਬੇ ਸਮੇ ਤੋਂ ਉਸ ਨਾਲ ਰਹਿ ਰਹੀ ਹੈ ਤੇ ਉਸ ਦੇ ਨਾਲ ਹੀ ਉਸ ਨੂੰ ਵੀ ਨਸ਼ੇ ਦੀ ਲੱਤ ਲੱਗ ਗਈ। ਨਸ਼ੇ 'ਚ ਅਕਸਰ ਦੋਵੇਂ ਲੜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਸ ਵੱਲੋਂ ਘਰ ਦਾ ਸਾਰਾ ਸਾਮਾਨ ਤੱਕ ਵੇਚ ਦਿੱਤਾ ਗਿਆ ਹੈ। ਅੱਜ ਵੀ ਉਸ ਨੇ ਤੇਜ਼ਧਾਰ ਦਾਤਰ ਨਾਲ ਉਸ 'ਤੇ ਹਮਲਾ ਕੀਤਾ ਤੇ ਮੈਂ ਗਲੀ ਵਿੱਚ ਡਿੱਗ ਗਈ ਤੇ ਉਹ ਉਥੋਂ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਸੱਟਾਂ ਜ਼ਿਆਦਾ ਲੱਗੀਆਂ ਹਨ, ਇਲਾਜ ਚੱਲ ਰਿਹਾ ਹੈ। ਹੁਣ ਹਾਲਤ ਅੱਗੇ ਨਾਲੋਂ ਬਿਹਤਰ ਹੈ ਪਰ ਔਰਤ ਦੀਆਂ ਦੋਵੇਂ ਬਾਹਾਂ ਤੇ ਲੱਤ ਫਰੈਕਚਰ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਹਸਪਤਾਲ 'ਚ ਨੌਜਵਾਨ ਦੀ ਮੌਤ, ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਪਰਿਵਾਰ ਨੇ ਹਾਈਵੇ ਕੀਤਾ ਜਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News