ਪਤਨੀ ਨੇ ਲਾਇਆ ਕੁੱਟ-ਮਾਰ ਕਰਨ ਦਾ ਦੋਸ਼

Sunday, Jul 22, 2018 - 08:17 AM (IST)

ਪਤਨੀ ਨੇ ਲਾਇਆ ਕੁੱਟ-ਮਾਰ ਕਰਨ ਦਾ ਦੋਸ਼

ਮੋਗਾ (ਆਜ਼ਾਦ) - ਡਾਂਸਰ ਗਰੁੱਪ ’ਚ ਕੰਮ ਕਰਦੀ ਅੌਰਤ ਨੇ ਆਪਣੇ ਪਤੀ ’ਤੇ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਇਸ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਪੀਡ਼ਤ ਪੂਨਮ ਨਿਵਾਸੀ ਲੰਡੇਕੇ ਹਾਲ ਆਬਾਦ ਪ੍ਰੀਤ ਨਗਰ ਮੋਗਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਰਵਿੰਦਰ ਸਿੰਘ ਉਰਫ ਰੈਂਬੋ ਨਿਵਾਸੀ ਪ੍ਰੀਤ ਨਗਰ ਮੋਗਾ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀਡ਼ਤਾ ਨੇ ਦੱਸਿਆ ਕਿ ਉਸ ਦਾ ਵਿਆਹ 2016 ਵਿਚ ਕਥਿਤ ਦੋਸ਼ੀ ਰਵਿੰਦਰ ਸਿੰਘ ਰੇੈਂਬੋ ਨਾਲ ਹੋਇਆ ਸੀ ਪਰ ਬਾਅਦ ’ਚ ਉਸ ਦਾ ਪਤੀ ਉਸ ਨੂੰ ਡਾਂਸਰ ਦਾ ਕੰਮ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਸਾਡੀ ਆਪਸੀ ਤਕਰਾਰ ਰਹਿਣ ਲੱਗ ਪਈ ਅਤੇ ਇਸੇ ਵਿਵਾਦ ਕਾਰਨ ਉਹ ਆਪਣੇ ਪਤੀ ਤੋਂ ਅਲੱਗ ਰਹਿਣ ਲੱਗ ਪਈ। ਬੀਤੀ 16 ਜੁਲਾਈ ਨੂੰ ਰਾਤ 10 ਵਜੇ ਦੇ ਕਰੀਬ ਜਦੋਂ ਉਹ ਆਪਣੀ ਬੇਟੀ ਨੂੰ ਲੈਣ ਲਈ ਆਪਣੇ ਪਤੀ ਕੋਲ ਗਈ ਤਾਂ ਉਸ ਨੇ ਮੈਨੂੰ ਗਾਲੀ-ਗਲੋਚ ਕਰਨ ਦੇ ਇਲਾਵਾ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਮੇਰੇ  ਵੱਲੋਂ ਰੌਲਾ ਪਾਉਣ   ’ਤੇ  ਲੋਕ  ਇਕੱਠੇ ਹੋ ਗਏ, ਜਿਨ੍ਹਾਂ ਨੇ ਮੈਨੂੰ ਆ ਕੇ ਛੁਡਵਾਇਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।


Related News