ਵਿਆਹੁਤਾ ਦੀ ਕੁੱਟ-ਮਾਰ ਕਰਨ ਵਾਲਿਆਂ ''ਤੇ ਪਰਚਾ

02/16/2018 3:07:27 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਇਕ ਵਿਆਹੁਤਾ ਔਰਤ ਦੀ ਕੁੱਟ-ਮਾਰ ਕਰਨ 'ਤੇ ਕਈਆਂ ਖਿਲਾਫ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣੇਦਾਰ ਸੋਹਣ ਲਾਲ ਨੇ ਦੱਸਿਆ ਕਿ ਸਰਬਜੀਤ ਕੌਰ ਪਤਨੀ ਸੰਦੀਪ ਸਿੰਘ ਵਾਸੀ ਪ੍ਰੀਤ ਨਗਰ ਭਵਾਨੀਗੜ੍ਹ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ 16 ਜਨਵਰੀ ਨੂੰ ਗੁਰਮੀਤ ਕੌਰ ਪਤਨੀ ਮਨਜੀਤ ਸਿੰਘ, ਵੀਰਪਾਲ ਕੌਰ ਪਤਨੀ ਦਰਸ਼ਨ ਸਿੰਘ, ਜੰਗੀਰ ਸਿੰਘ ਪੁੱਤਰ ਨਾ-ਮਾਲੂਮ, ਵੀਰਪਾਲ ਕੌਰ ਦੀ ਸੱਸ ਪਤਨੀ ਜੰਗੀਰ ਸਿੰਘ, ਕਮਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪ੍ਰੀਤਨਗਰ ਭਵਾਨੀਗੜ੍ਹ ਨੇ ਉਸ ਦੀ ਆਪਣੇ ਘਰ ਅੱਗੇ ਗਲੀ 'ਚ ਬੈਠੀ ਦੀ ਕੁੱਟ-ਮਾਰ ਕੀਤੀ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News