ਜ਼ਮੀਨ ਦਾ ਸੌਦਾ ਕਰਕੇ ਧੋਖਾਧੜੀ ਕਰਨ ਵਾਲੇ ਵਿਅਕਤੀ ''ਤੇ ਪਰਚਾ ਦਰਜ
Thursday, Jun 11, 2026 - 02:55 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਜ਼ਮੀਨ ਦਾ ਸੌਦਾ ਕਰਕੇ ਧੋਖਾਧੜੀ ਕਰਨ ਵਾਲੇ ਇੱਕ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਤਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੂਰਵਾਲਾ ਥਾਣਾ ਅਮੀਰ ਖ਼ਾਸ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਵਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਗੁਰੂ ਨਾਨਕ ਨਗਰੀ ਕੋਲ ਬੱਸ ਸਟੈਂਡ ਜਲਾਲਾਬਾਦ ਨੇ ਜ਼ਮੀਨ ਦੇ ਪੈਸੇ ਲੈ ਲਏ।
ਬਾਅਦ ਵਿੱਚ ਉਹੀ ਜ਼ਮੀਨ ਕਿਸੇ ਹੋਰ ਵਿਅਕਤੀ ਨਾਲ ਸੌਦਾ ਕਰਕੇ ਉਸ ਨਾਲ ਧੋਖਾਧੜੀ ਕੀਤੀ। ਪੁਲਸ ਵੱਲੋਂ ਕੀਤੀ ਪੜਤਾਲ ਅਤੇ ਕਾਨੂੰਨੀ ਰਾਏ ਤੋਂ ਬਾਅਦ ਉਕਤ ਵਿਅਕਤੀ 'ਤੇ ਪਰਚਾ ਦਰਜ ਕੀਤਾ ਗਿਆ ਹੈ।
